ਲੰਡਨ: ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉਨ੍ਹਾਂ ਦੇ ਮਨੁੱਖਤਾ ਪ੍ਰਤੀ ਉਪਦੇਸ਼ਾਂ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਦਾ ਬੀੜਾ ਚੁੱਕ ਸਿੱਖ ਮੋਟਰਸਾਈਕਲ ਲੈ ਕੇ ਕੈਨੇਡਾ ਤੇ ਯੂਕੇ ਤੋਂ ਭਾਰਤ ਵੱਲ ਨਿਕਲਣਗੇ। ਬਾਬੇ ਨਾਨਕ ਨੇ ਬਰਾਬਰਤਾ ਦਾ ਸੁਨੇਹਾ ਦੇ ਕੇ ਸਮਾਜ ਵਿੱਚੋਂ ਊਚ-ਨੀਚ ਭੇਦਭਾਵ ਦਾ ਖ਼ਾਤਮਾ ਕਰਨ ਦਾ ਹੋਕਾ ਦਿੱਤਾ ਸੀ।


ਕੈਨੇਡਾ ਦੇ ਮਸ਼ਹੂਰ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨਾਂ ਨੇ ਗੁਰੂ ਨਾਨਕ ਦੇ ਸੁਨੇਹੇ ਦੇ ਪਸਾਰ ਲਈ ਵਰਲਡ ਟੂਰ ਸ਼ੁਰੂ ਕਰਨਗੇ। ਇਸੇ ਟੂਰ ਨਾਲ ਇਹ ਨੌਜਵਾਨ ਖ਼ਾਲਸਾ ਏਡ ਇੰਟਰਨੈਸ਼ਨਲ ਸੰਸਥਾ ਲਈ ਫੰਡ ਵੀ ਇਕੱਠੇ ਕਰਨਗੇ। ਕੈਨੇਡਾ ਦੇ ਛੇ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਯੂਕੇ ਤੋਂ ਅੰਮ੍ਰਿਤਸਰ ਲਈ ਚਾਲੇ ਪਾਉਣਗੇ।

ਨੌਜਵਾਨਾਂ ਨੇ ਯੂਕੇ ਤੋਂ ਅੰਮ੍ਰਿਤਸਰ ਦੀ ਦੂਰੀ 45 ਦਿਨਾਂ ਵਿੱਚ ਤੈਅ ਕਰਨ ਦਾ ਟੀਚਾ ਮਿੱਥਿਆ ਹੈ। ਯੂਰਪ, ਤੁਰਕੀ, ਇਰਾਨ ਤੇ ਪਾਕਿਸਤਾਨ ਰਾਹੀਂ ਹੁੰਦੇ ਹੋਏ ਇਹ ਨੌਜਵਾਨ ਸੈਂਕੜੇ ਸ਼ਹਿਰਾਂ ਵਿੱਚੋਂ ਗੁਜ਼ਰਦਿਆਂ ਪੰਜਾਬ ਪੁੱਜ ਅੰਮ੍ਰਿਤਸਰ ਵਿਖੇ ਆਣ ਕੇ ਆਪਣੇ ਟੂਰ ਦੀ ਸਮਾਪਤੀ ਕਰਨਗੇ।