ਔਟਾਵਾ: ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਜੇਨ ਫਿਲਪੌਟ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਉਨ੍ਹਾਂ ਤੇ ਜੋਡੀ ਵਿਲਸਨ ਰੇਬੋਲਡ ਨੂੰ ਲਿਬਰਲ ਕੌਕਸ ਤੋਂ ਬਾਹਰ ਕਰਨ ਮੌਕੇ ਕਨੂੰਨ ਦੀ ਉਲੰਘਣਾ ਦੇ ਇਲਜ਼ਾਮ ਲਾਏ ਹਨ। ਹਾਊਸ ਆਫ ਕਾਮਨਸ ਵਿੱਚ ਫਿਲਪੌਟ ਨੇ ਕਿਹਾ ਕਿ ਕੈਨੇਡਾ ਸੰਸਦ ਐਕਟ ਮੁਤਾਬਕ ਵਿਧਾਇਕਾਂ ਨੂੰ ਉਨ੍ਹਾਂ ਦੇ ਪਾਰਟੀ ਗਰੁੱਪਸ ਵਿੱਚੋਂ ਬਿਨ੍ਹਾਂ ਕਿਸੇ ਵੋਟ ਦੇ ਨਹੀਂ ਕੱਢਿਆ ਜਾ ਸਕਦਾ ਪਰ ਟਰੂਡੋ ਨੇ ਉਨ੍ਹਾਂ ਨੂੰ ਸਿੱਧਿਆਂ ਹੀ ਕੱਢਣ ਦਾ ਫੈਸਲਾ ਲੈ ਲਿਆ। ਉਨ੍ਹਾਂ ਟਰੂਡੋ ਦੇ ਇਸ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ।
ਫਿਲਪੌਟ ਨੇ ਕਿਹਾ ਕਿ ਅਜਿਹਾ ਕਰਦੇ ਹੋਏ ਟਰੂਡੋ ਨੇ ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ। ਇਹ ਫੈਸਲਾ ਮੈਂਬਰਾਂ ਨੇ ਲੈਣਾ ਸੀ ਕਿ ਉਨ੍ਹਾਂ ਨੂੰ ਕੌਕਸ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਕਾਨੂੰਨ ਅਨੁਸਾਰ ਵੋਟ ਕਰਨਾ ਜ਼ਰੂਰੀ ਹੈ, ਪਰ ਲਿਬਰਲਸ ਦਾ ਕਹਿਣਾ ਸੀ ਕਿ ਪਾਰਟੀ ਨੇ ਤੈਅ ਕਰਨਾ ਸੀ ਕਿ ਉਹ ਕੌਕਸ ਵੋਟ ਰੂਲ ਦੀ ਵਰਤੋਂ ਕਰਨਾ ਚਾਹੁੰਦੇ ਸਨ ਜਾਂ ਨਹੀਂ।
ਲਿਬਰਲਸ ਨੇ ਵੋਟ ਦੇ ਉਲਟ ਫੈਸਲਾ ਲਿਆ। ਫਿਲਪੌਟ ਨੇ ਸਪੀਕਰ ਜੌਫ ਰੇਗਨ ਨੂੰ ਐਲਾਨ ਕਰਨ ਲਈ ਕਿਹਾ ਕਿ ਉਨ੍ਹਾਂ ਦੇ ਪ੍ਰੀਵਲੀਜਸ ਦੀ ਉਲੰਘਣਾ ਹੋਈ ਹੈ। ਹੁਣ ਸਪੀਕਰ ਨੇ ਫੈਸਲਾ ਲੈਣਾ ਹੈ ਕਿ ਕਨੂੰਨ ਦੀ ਉਲੰਘਣਾ ਹੋਈ ਜਾਂ ਨਹੀਂ।
ਜਸਟਿਨ ਟਰੂਡੋ ਨੇ ਕਿਹਾ ਕਿ ਕੌਕਸ ਦਾ ਫੈਸਲਾ ਸਪਸ਼ਟ ਸੀ ਤੇ ਉਨ੍ਹਾਂ ਉਸੇ ਮੁਤਾਬਕ ਫੈਸਲਾ ਲਿਆ। ਫਿਲਪੌਟ ਨੇ ਕਿਹਾ ਕਿ ਜੇ ਟਰੂਡੋ ਨੇ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ 90 ਲਿਬਰਲਸ ਨੂੰ ਵੋਟ ਕਰਨ ਦੀ ਲੋੜ ਪੈਂਦੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੇ ਜੋਡੀ ਵਿਲਸਨ ਰੇਬੋਲਡ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਜਾ ਸਕਦਾ ਸੀ, ਪਰ ਅਜਿਹਾ ਕੋਈ ਵੋਟ ਨਹੀਂ ਹੋਇਆ ਤੇ ਟਰੂਡੋ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਕਿ, ਕੌਕਸ ਨੂੰ ਹੁਣ ਉਨ੍ਹਾਂ ਵਿੱਚ ਵਿਸ਼ਵਾਸ ਨਹੀਂ ਰਿਹਾ।
ਕੈਨੇਡਾ 'ਚ ਸਿਆਸੀ ਭੂਚਾਲ! ਟਰੂਡੋ ਦੇ ਫੈਸਲੇ 'ਤੇ ਫਿਲਪੌਟ ਦਾ ਸਵਾਲ
ਏਬੀਪੀ ਸਾਂਝਾ
Updated at:
10 Apr 2019 12:00 PM (IST)
ਜੇਨ ਫਿਲਪੌਟ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਉਨ੍ਹਾਂ ਤੇ ਜੋਡੀ ਵਿਲਸਨ ਰੇਬੋਲਡ ਨੂੰ ਲਿਬਰਲ ਕੌਕਸ ਤੋਂ ਬਾਹਰ ਕਰਨ ਮੌਕੇ ਕਨੂੰਨ ਦੀ ਉਲੰਘਣਾ ਦੇ ਇਲਜ਼ਾਮ ਲਾਏ ਹਨ।
- - - - - - - - - Advertisement - - - - - - - - -