ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਦੋ ਸੀਟਾਂ ਜਿੱਤੀਆਂ ਹਨ ਪਰ ਵੋਟਰ ਪਿਛਲੀ ਵਾਰ ਨਾਲੋਂ ਵੱਧ ਖਿੱਚਣ ਵਿੱਚ ਕਾਮਯਾਬ ਹੋਇਆ ਹੈ। ਅਕਾਲੀ ਦਲ ਨੇ 2014 ਵਿੱਚ 10 ਹਲਕਿਆਂ ਵਿੱਚੋਂ 36,36,148 ਵੋਟਾਂ ਹਾਸਲ ਕੀਤੀਆਂ ਸੀ। ਇਸ ਵਾਰ ਪਾਰਟੀ ਨੇ ਇਨ੍ਹਾਂ ਹੀ 10 ਹਲਕਿਆਂ ਵਿੱਚੋਂ 37,75,923 ਵੋਟਾਂ ਹਾਸਲ ਕੀਤੀਆਂ ਹਨ। ਇਸ ਦਾ ਭਾਵ ਹੈ ਕਿ ਪਾਰਟੀ ਨੇ ਸੰਕਟ ਵਿੱਚ ਹੋਣ ਦੇ ਬਾਵਜੂਦ 2014 ਨਾਲੋਂ 1,39,775 ਵੱਧ ਵੋਟਾਂ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਵੋਟ ਮਿਲੀ ਹੈ। ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ’ਚ ਕਰੀਬ 2.3 ਫੀਸਦ ਵਾਧਾ ਕੀਤਾ ਹੈ।
ਸਭ ਤੋਂ ਅਹਿਮ ਗੱਲ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਬੇਹੱਦ ਕਸੂਤਾ ਘਿਰਿਆ ਹੋਇਆ ਹੈ। ਇਸ ਦੇ ਬਾਵਜੂਦ ਪਾਰਟੀ ਦੀ ਵੋਟ 2014 ਦੇ ਮੁਕਾਬਲੇ 2019 ਵਿੱਚ ਵਧਣੀ ਸਪਸ਼ਟ ਕਰਦੀ ਹੈ ਕਿ ਬੇਅਦਬੀ ਮਾਮਲਾ ਅਕਾਲੀ ਦਲ ਨੂੰ ਜ਼ਿਆਦਾ ਖੋਰਾ ਨਹੀਂ ਲਾ ਸਕਿਆ। ਇਸ ਤੋਂ ਇਲਾਵਾ ਕਈ ਟਕਸਾਲੀ ਲੀਡਰ ਵੀ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ। ਇਸ ਦਾ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।
ਹਾਸਲ ਅੰਕੜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ 2014 ’ਚ ਪਟਿਆਲਾ ਤੋਂ 3,40,109, ਖਡੂਰ ਸਾਹਿਬ ਤੋਂ 4,67,332, ਜਲੰਧਰ ਤੋਂ 3,09,498, ਸ੍ਰੀ ਆਨੰਦਪੁਰ ਸਾਹਿਬ ਤੋਂ 3,47,394, ਲੁਧਿਆਣਾ ਤੋਂ 2,56,590, ਸ੍ਰੀ ਫਤਿਹਗੜ੍ਹ ਸਾਹਿਬ ਤੋਂ 3,12,815, ਫ਼ਰੀਦਕੋਟ ਤੋਂ 2,78,235, ਫ਼ਿਰੋਜ਼ਪੁਰ ਤੋਂ 4,87,932, ਬਠਿੰਡਾ ਤੋਂ 5,14,727 ਤੇ ਸੰਗਰੂਰ ਤੋਂ 3,21,516 ਵੋਟਾਂ ਹਾਸਲ ਕੀਤੀਆਂ ਸਨ।
ਇਸ ਵਾਰ 2019 ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਪਟਿਆਲਾ ਤੋਂ 3,69,309, ਸੰਗਰੂਰ ਤੋਂ 2,63,429 ਬਠਿੰਡਾ ਤੋਂ 4,92,824, ਫ਼ਿਰੋਜ਼ਪੁਰ ਤੋਂ 6,33,427, ਫ਼ਰੀਦਕੋਟ ਤੋਂ 3,34,674, ਸ੍ਰੀ ਆਨੰਦਪੁਰ ਸਾਹਿਬ ਤੋਂ 3,81,161, ਖਡੂਰ ਸਾਹਿਬ ਤੋਂ 3,17,690, ਲੁਧਿਆਣਾ ਤੋਂ 2,99,435, ਜਲੰਧਰ ਤੋਂ 3,66,221 ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ 3,17,753 ਵੋਟਾਂ ਹਾਸਲ ਕੀਤੀਆਂ ਹਨ।
ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚਲੇ ਆਧਾਰ ਨੂੰ ਕੋਈ ਫ਼ਰਕ ਨਹੀਂ ਪਿਆ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਬੇਰੁਖ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵੋਟਾਂ ਦੀ ਵੱਧ ਰਹੀ ਗਿਣਤੀ ਇਸ ਦੇ ਉਲਟ ਸੰਕੇਤ ਦੇ ਰਹੀ ਹੈ। ਦੂਜੇ ਪਾਸੇ ਇਨ੍ਹਾਂ 10 ਹਲਕਿਆਂ ਵਿੱਚ ਕਾਂਗਰਸ ਦੀ ਵੋਟ ਵਧੀ ਹੈ। 2014 ਵਿੱਚ ਕਾਂਗਰਸ ਦੀ ਵੋਟ 34,13,752 ਸੀ ਜਦੋਂਕਿ 2019 ਵਿੱਚ 43,29,135 ਵੋਟ ਮਿਲੀ ਹੈ, ਜੋ 2014 ਨਾਲੋਂ 9,15,383 ਵੋਟਾਂ ਵੱਧ ਹਨ।
ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਖੁਸ਼ਖਬਰੀ!
ਏਬੀਪੀ ਸਾਂਝਾ
Updated at:
26 May 2019 01:15 PM (IST)
ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਦੋ ਸੀਟਾਂ ਜਿੱਤੀਆਂ ਹਨ ਪਰ ਵੋਟਰ ਪਿਛਲੀ ਵਾਰ ਨਾਲੋਂ ਵੱਧ ਖਿੱਚਣ ਵਿੱਚ ਕਾਮਯਾਬ ਹੋਇਆ ਹੈ। ਅਕਾਲੀ ਦਲ ਨੇ 2014 ਵਿੱਚ 10 ਹਲਕਿਆਂ ਵਿੱਚੋਂ 36,36,148 ਵੋਟਾਂ ਹਾਸਲ ਕੀਤੀਆਂ ਸੀ। ਇਸ ਵਾਰ ਪਾਰਟੀ ਨੇ ਇਨ੍ਹਾਂ ਹੀ 10 ਹਲਕਿਆਂ ਵਿੱਚੋਂ 37,75,923 ਵੋਟਾਂ ਹਾਸਲ ਕੀਤੀਆਂ ਹਨ। ਇਸ ਦਾ ਭਾਵ ਹੈ ਕਿ ਪਾਰਟੀ ਨੇ ਸੰਕਟ ਵਿੱਚ ਹੋਣ ਦੇ ਬਾਵਜੂਦ 2014 ਨਾਲੋਂ 1,39,775 ਵੱਧ ਵੋਟਾਂ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 27.5 ਪ੍ਰਤੀਸ਼ਤ ਵੋਟ ਮਿਲੀ ਹੈ। ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ’ਚ ਕਰੀਬ 2.3 ਫੀਸਦ ਵਾਧਾ ਕੀਤਾ ਹੈ।
- - - - - - - - - Advertisement - - - - - - - - -