ਚੰਡੀਗੜ੍ਹ: ਅੱਜ ਸਵੇਰੇ ਹਾਲਾਤ ਉਸ ਵੇਲੇ ਅਜੀਬ ਬਣ ਗਏ ਜਦੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਘੇਰ ਲਈ। ਇਸ ਲਈ ਮਨਪ੍ਰੀਤ ਬਾਦਲ ਵਿਧਾਨ ਸਭਾ ਨਾ ਪਹੁੰਚ ਸਕੇ ਤੇ ਬਜਟ ਦੇਰੀ ਨਾਲ ਪੇਸ਼ ਹੋਇਆ।
ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਘੇਰ ਲਈ। ਉਨ੍ਹਾਂ ਨੇ ਮਨਪ੍ਰੀਤ ਦਾ ਰਾਹ ਰੋਕ ਲਿਆ ਜਿਸ ਕਰਕੇ ਉਹ 11 ਵਜੇ ਤੱਕ ਵਿਧਾਨ ਸਭਾ ਵਿੱਚ ਨਹੀਂ ਪਹੁੰਚ ਸਕੇ।
ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਸਦਮ ਦੀ ਕਾਰਵਾਈ ਵਿੱਚ ਵਿਘਨ ਪਾਇਆ ਹੈ ਇਸ ਲਈ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਵੇ। ਇਸ ਬਾਰੇ ਮਤਾ ਪਾਸ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਪੀਕਰ ਨੇ ਇਸ ਦੀ ਨਿੰਦਾ ਕਰਦਿਆਂ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਲਈ ਹਰੀ ਝੰਡੀ ਦੇ ਦਿੱਤੀ।
ਅਕਾਲੀਆਂ ਨੂੰ ਮਹਿੰਗਾ ਪਿਆ ਮਨਪ੍ਰੀਤ ਬਾਦਲ ਨਾਲ ਪੰਗਾ
ਏਬੀਪੀ ਸਾਂਝਾ
Updated at:
28 Feb 2020 12:05 PM (IST)
ਅੱਜ ਸਵੇਰੇ ਹਾਲਾਤ ਉਸ ਵੇਲੇ ਅਜੀਬ ਬਣ ਗਏ ਜਦੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਘੇਰ ਲਈ। ਇਸ ਲਈ ਮਨਪ੍ਰੀਤ ਬਾਦਲ ਵਿਧਾਨ ਸਭਾ ਨਾ ਪਹੁੰਚ ਸਕੇ ਤੇ ਬਜਟ ਦੇਰੀ ਨਾਲ ਪੇਸ਼ ਹੋਇਆ।
- - - - - - - - - Advertisement - - - - - - - - -