ਮਨਵੀਰ ਕੌਰ ਰੰਧਾਵਾ
ਅੰਮ੍ਰਿਤਸਰ: ਅੱਜ ਪੰਜਾਬ ਵਿਧਾਨ ਸਭਾ 'ਚ ਸੂਬੇ ਲਈ ਬਜਟ ਪੇਸ਼ ਹੋਣਾ ਹੈ ਜਿਸ 'ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਹਰ ਵਰਗ ਦਾ ਖਿਆਲ ਰੱਖਣ ਅਤੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਵੀ ਗੱਲ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਨੇ ਬਜਟ ਤੋਂ ਪਹਿਲਾਂ ਸੂਬਾ ਸਰਕਾਰ 'ਤੇ ਤੰਝ ਕਰਦਿਆਂ ਕਿਹਾ ਕਿ ਬਜਟ 'ਤੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਨਹੀਂ ਜਾਣਾ ਉਸ ਨੂੰ ਸੂਬੇ ਦੀ ਕੀ ਫਿਕਰ ਹੋ ਸਕਦੀ ਹੈ। ਕਾਂਗਰਸ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਨਸ਼ੇ ਵਿੱਕਾ ਰਹੇ ਹਨ ਅਤੇ ਪੁਲਿਸ ਨੂੰ ਡਰਾ ਕੇ ਇਹ ਸਭ ਹੋ ਰਿਹਾ ਹੈ। ਕੈਪਟਨ ਸਿਰਫ 1.5 ਸਾਲ ਹੀ ਕਲੀਨ ਚਿੱਟ ਦੇ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮਿਤਸਰ ਡਰੱਗ ਫੈਕਟਰੀ ਦੇ ਮਾਲਕ ਅਨਵਰ ਮਸੀਹ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਅਨਵਰ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ।
ਕੋਰੀਡੋਰ ਮਸਲੇ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਚੰਗਾ ਨਹੀਂ ਲੱਗ ਰਿਹਾ ਕਿ ਕੋਰੀਡੋਰ ਕਿਵੇਂ ਖੁੱਲ੍ਹ ਗਿਆ। ਉਸ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਜਾਂਚ ਸਰਕਾਰ ਦੇ ਹੁਕਮ 'ਤੇ ਹੀ ਹੋਈ ਹੈ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਦਿੱਲੀ ਹਿੰਸਾ ਦੀ ਨਿਖੇਦੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ 'ਤੇ ਕੜਾ ਐਕਸ਼ਨ ਲੈਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ 84 ਦੰਗਿਆਂ ਵਰਗੇ ਹਾਲਾਤ ਫੇਰ ਨਹੀਂ ਹੋਣੇ ਚਾਹਿਦੇ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨਾ ਚਾਹਿਦਾ ਹੈ।
ਇਹ ਵੀ ਪੜ੍ਹੋ:
ਕੈਪਟਨ ਸਰਕਾਰ ਨੂੰ ਚਿੰਬੜਿਆ 'ਕਰੋ ਨਾ ਵਾਇਰਸ', ਹਾਲਤ ਗੰਭੀਰ!
ਬਜਟ ਤੋਂ ਪਹਿਲਾਂ ਸੂਬਾ ਸਰਕਾਰ 'ਤੇ ਸੁਖਬੀਰ ਬਾਦਲ ਨੇ ਕੀਤੇ ਸ਼ਬਦੀ ਹਮਲੇ
ਮਨਵੀਰ ਕੌਰ ਰੰਧਾਵਾ
Updated at:
28 Feb 2020 10:24 AM (IST)
ਸੁਖਬੀਰ ਬਾਦਲ ਨੇ ਕੈਪਟਨ ਦੇ ਸਮਾਰਟਫੋਨ 'ਤੇ ਕੋਰੋਨਾਵਾਈਰਸ ਦੇ ਬਹਾਨੇ 'ਤੇ ਇੱਕ ਵਾਰ ਫੇਰ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਸੂਬੇ 'ਚ ਦੋ ਸਾਲ ਕੋਰੋਨਾ ਵਾਇਰਸ ਹੀ ਚਲੇਗਾ।
- - - - - - - - - Advertisement - - - - - - - - -