ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਤੋਂ ਜਦੋਂ ਬਾਦਲ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਸਿਹਤ ਠੀਕ ਨਹੀਂ ਰਹਿੰਦੀ। ਮਲਿਕ ਦੀ ਇਹ ਦਲੀਲ ਸੱਚੀ ਨਹੀਂ ਜਾਪਦੀ ਕਿਉਂਕਿ ਬਾਦਲ ਪਿਛਲੇ ਦਿਨਾਂ ਤੋਂ ਕਾਫੀ ਸਰਗਰਮ ਹਨ ਤੇ ਉਹ ਆਪਣੇ ਹਲਕੇ ਦੇ ਸਮਾਗਮਾਂ ਵਿੱਚ ਲਗਾਤਾਰ ਸ਼ਿਰਕਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਬਾਦਲਾਂ ਨੇ ਮੋਦੀ ਦੀ ਰੈਲੀ ਲਈ ਬੀਜੇਪੀ ਨੂੰ ਆਪਣੀਆਂ ਬੱਸਾਂ ਫਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਭਾਈਵਾਲ ਬੀਜੇਪੀ ਨੇ ਕਰਾਇਆ ਦੇ ਕੇ ਹੀ ਬੱਸਾਂ ਲਈਆਂ ਸੀ। ਉਂਝ ਬੀਜੇਪੀ ਲੀਡਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਰਾਏ ਵਿੱਚ ਛੋਟ ਦਿੱਤੀ ਗਈ ਹੈ।
ਦਰਅਸਲ ਚਰਚਾ ਹੈ ਕਿ ਕਰਤਾਰਪੁਰ ਲਾਂਘੇ ਤੇ ਸਿੱਖ ਮਸਲਿਆਂ 'ਤੇ ਬੀਜੇਪੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਗੱਲ਼ ਅਕਾਲੀ ਦਲ ਨੂੰ ਹਜ਼ਮ ਨਹੀਂ ਹੋ ਰਹੀ। ਅਕਾਲੀ ਦਲ ਨੂੰ ਗੁਰਦਾਸਪੁਰ ਵਿੱਚ ਰੈਲੀ ਦੀ ਵੀ ਸਮਝ ਨਹੀਂ ਆ ਰਹੀ ਕਿਉਂਕਿ ਚੋਣਾਂ ਅਜੇ ਕਾਫੀ ਦੂਰ ਹਨ। ਇਹ ਵੀ ਚਰਚਾ ਹੈ ਕਿ ਬੀਜੇਪੀ ਸੰਕਟ ਵਿੱਚ ਘਿਰੇ ਅਕਾਲੀ ਦਲ 'ਤੇ ਦਬਾਅ ਬਣਾ ਕੇ ਲੋਕ ਸਭਾ ਦੀਆਂ ਵੱਧ ਸੀਟਾਂ ਲੈਣ ਦੇ ਰੌਂਅ ਵਿੱਚ ਹੈ।