ਲੁਧਿਆਣਾ: 31 ਦਸੰਬਰ ਦੀ ਸ਼ਾਮ ਜਿੱਥੇ ਹਰ ਕੋਈ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਸੀ, ਉੱਥੇ ਹੀ ਇੱਕ ਦੋਸਤ ਆਪਣੇ ਦੋਸਤੀ ਦੀ ਮੌਤ ਦੀ ਪਲਾਨਿੰਗ ਕਰ ਰਿਹਾ ਸੀ। ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ 38 ਸਾਲਾ ਅਰੁਣ ਰਾਣਾ ਦਾ ਦੋਸਤ ਦੀ ਪਤਨੀ ਨਾਲ ਕਰੀਬ ਡੇਢ ਸਾਲ ਤੋਂ ਨਾਜਾਇਜ਼ ਸਬੰਧ ਸੀ।

ਆਪਣੇ ਨਾਜਾਇਜ਼ ਸਬੰਧਾਂ ਕਰਕੇ ਅਰੁਣ ਨੇ ਆਪਣੇ 43 ਸਾਲਾ ਦੋਸਤ ਦੀਪੇਸ਼ ਸੇਠੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਇਸ ਲਈ ਅਰੁਣ ਨੇ ਪਹਿਲਾਂ ਦੀਪੇਸ਼ ਨੂੰ ਖੂਬ ਸ਼ਰਾਬ ਪਿਲਾਈ। ਫੇਰ ਉਸ ਨੂੰ ਸ਼ਹੀਦ ਭਗਤ ਸਿੰਘ ਨਗਰ ‘ਚ ਸੁਨਸਾਨ ਥਾਂ ਲਿਜਾ ਕੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲੱਗਾ ਦਿੱਤੀ।

ਇਸ ਦੌਰਾਨ ਦੀਪੇਸ਼ ਬੁਰੀ ਤਰ੍ਹਾਂ ਸੜ ਗਿਆ। ਉਸ ਨੂੰ ਮਰਿਆ ਸਮਝ ਅਰੁਣ ਮੌਕੇ ਵਾਲੀ ਥਾਂ ਤੋਂ ਭੱਜ ਗਿਆ। ਫਿਲਹਾਲ ਦੀਪੇਸ਼ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਹੋ ਰਿਹਾ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮੁਲਜ਼ਮ ਅਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਗੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।