ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਾਗੀ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਸਿਆਸੀ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਰੈਂਕ ਦਿੱਤੇ ਹਨ। ਹੁਣ ਕੈਪਟਨ ਨੂੰ ਇਹ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ। ਹੁਣ ਉਹ ਵਿਰੋਧੀ ਧਿਰਾਂ ਦੇ ਵੀ ਨਿਸ਼ਾਨੇ 'ਤੇ ਆ ਗਏ ਹਨ। ਇਸ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮੈਮੋਰੰਡਮ ਦਿੱਤਾ ਹੈ।
ਅਕਾਲੀ ਦਲ ਕਿਹਾ ਹੈ ਕਿ ਵਿਧਾਇਕਾਂ ਨੂੰ ਸਿਆਸੀ ਸਲਾਹਕਾਰ ਬਣਾ ਕੇ ਦਿੱਤੇ ਕੈਬਨਿਟ ਰੈਂਕ ਸਰਕਾਰੀ ਖਜ਼ਾਨੇ 'ਤੇ ਬੋਝ ਹਨ। ਉਨ੍ਹਾਂ ਨੇ ਇਸ ਨੂੰ ਨਿਯਮਾਂ ਦੇ ਖਿਲਾਫ ਕਰਾਰ ਦਿੰਦਿਆਂ ਸਪੀਕਰ ਤੋਂ ਵਿਧਾਇਕਾਂ ਨੂੰ ਅਯੋਗ ਕਰਾਰ ਦਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਅਕਾਲੀ ਦਲ ਨੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਯੋਗਤਾ ਬਾਰੇ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾਵੇ।
ਅਕਾਲੀ ਲੀਡਰ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਦਾ ਕੰਮਕਾਮ ਬਹੁਤ ਮੱਠੀ ਚਾਲ ਨਾਲ ਚੱਲ ਰਿਹਾ ਹੈ। ਉਨ੍ਹਾਂ ਨਿਰਾਸ਼ਾ ਜਤਾਈ ਕਿ ਪਤਾ ਨਹੀਂ ਉਨ੍ਹਾਂ ਦੇ ਮੰਗ ਪੱਤਰ 'ਤੇ ਕੋਈ ਐਕਸ਼ਨ ਹੋਵੇਗਾ।
ਇਸ ਦੇ ਨਾਲ ਹੀ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ। ਜੇਕਰ ਵਿਧਾਇਕਾਂ ਨੂੰ ਕੈਬਨਿਟ ਰੈਂਕ ਨਾਲ ਨਿਵਾਜਣਾ ਸੀ ਤਾਂ ਫਿਰ ਜਿਹੜੇ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਕਿਉਂ ਨਹੀਂ ਬਦਲ ਦਿੱਤਾ ਜਾਂਦਾ। ਸੰਵਿਧਾਨ ਮੁਤਾਬਕ 15 ਫੀਸਦੀ ਤੋਂ ਵੱਧ ਸਰਕਾਰ ਵਿੱਚ ਕੈਬਨਿਟ ਰੈਂਕਾਂ ਦੀ ਨਿਯੁਕਤੀ ਗ਼ੈਰ ਸੰਵਿਧਾਨਕ ਹੈ।
ਕੈਪਟਨ ਦਾ ਦਾਅ ਪਿਆ ਪੁੱਠਾ, ਸਪੀਕਰ ਕੋਲ ਪਹੁੰਚੇ ਅਕਾਲੀ
ਏਬੀਪੀ ਸਾਂਝਾ
Updated at:
11 Sep 2019 12:16 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਾਗੀ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਸਿਆਸੀ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਰੈਂਕ ਦਿੱਤੇ ਹਨ। ਹੁਣ ਕੈਪਟਨ ਨੂੰ ਇਹ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ। ਹੁਣ ਉਹ ਵਿਰੋਧੀ ਧਿਰਾਂ ਦੇ ਵੀ ਨਿਸ਼ਾਨੇ 'ਤੇ ਆ ਗਏ ਹਨ। ਇਸ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮੈਮੋਰੰਡਮ ਦਿੱਤਾ ਹੈ।
- - - - - - - - - Advertisement - - - - - - - - -