ਚੰਡੀਗੜ੍ਹ: ਕਰੋਨਾਵਾਇਰਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਰੈਲੀਆਂ 21 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਹਨ। ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਪ੍ਰੋਗਰਾਮ ਵਿੱਚ ਵੀ ਅਕਾਲੀ ਦਲ ਦੀ ਰੈਲੀ ਨਹੀਂ ਕੀਤੀ ਜਾਏਗੀ। ਇਹ ਫੈਸਲਾ ਪਾਰਟੀ ਵਰਕਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 9 ਮਾਰਚ ਦੀ ਹੋਲਾ ਮੁਹੱਲਾ ਰੈਲੀ ਤੇ 11 ਮਾਰਚ ਫਾਜ਼ਿਲਕਾ ਦੀਆਂ ਜ਼ਿਲ੍ਹਾ ਪੱਧਰੀ ਰੈਲੀਆਂ, 14 ਮਾਰਚ ਹੁਸ਼ਿਆਰਪੁਰ, 18 ਮਾਰਚ ਕਪੂਰਥਲਾ ਤੇ 21 ਮਾਰਚ ਨੂੰ ਫਤਿਹਗੜ੍ਹ ਸਾਹਿਬ ਦੀ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਸਿਰਫ 7 ਮਾਰਚ ਨੂੰ ਹੋਣ ਵਾਲੀ ਮਾਨਸਾ ਰੈਲੀ ਤਹਿ ਕੀਤੇ ਸਮੇਂ ਅਨੁਸਾਰ ਕੀਤੀ ਜਾਏਗੀ।