ਫ਼ਾਜ਼ਿਲਕਾ: ਮਾਈਨਿੰਗ ਵਿਭਾਗ ਹੁਣ ਥਾਣਿਆਂ ਵਿੱਚ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਰੇਤੇ ਦੀ ਨਿਲਾਮੀ ਕਰਨ ਜਾ ਰਿਹਾ ਹੈ। ਜਿਸ ਦਾ ਭਾਅ 9 ਰੁਪਏ ਸੁਕੇਅਰ ਫੁੱਟ ਤੋਂ ਸ਼ੁਰੂ ਹੋਵੇਗਾ। ਫ਼ਾਜ਼ਿਲਕਾ ਦੇ ਵਿਚ ਥਾਣਿਆਂ 'ਚ ਬਰਾਮਦ ਕੀਤੇ ਰੇਤੇ ਦੀ ਹੁਣ ਨਿਲਾਮੀ ਕੀਤੀ ਜਾਵੇਗੀ।
ਸਰਕਾਰੀ ਰੇਟ 9 ਰੁਪਏ ਸਕੇਅਰ ਫੁੱਟ ਤੋਂ ਇਹ ਨਿਲਾਮੀ ਸ਼ੁਰੂ ਹੋਵੇਗੀ। ਜਿਸ ਦੇ ਨਾਲ 5 ਫ਼ੀਸਦੀ ਜੀਐੱਸਟੀ ਵੀ ਲਾਇਆ ਜਾਵੇਗਾ। ਦੱਸ ਦੇਈਏ ਕਿ ਫ਼ਾਜ਼ਿਲਕਾ ਦੇ ਥਾਣੇ ਰੇਤੇ ਦੇ ਨਾਲ ਭਰੇ ਪਏ ਹਨ। ਸਦਰ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਤਰੀਕ ਨੂੰ ਇਸ ਦੀ ਨਿਲਾਮੀ ਹੋਵੇਗੀ। ਇਕੱਲੇ ਸਦਰ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਕਰੀਬ 18-19 ਹਜ਼ਾਰ ਸਕੇਅਰ ਫੁੱਟ ਰੇਤਾ ਥਾਣੇ ਵਿਚ ਬਰਾਮਦਗੀ ਦੌਰਾਨ ਪਿਆ ਹੈ।
ਉੱਧਰ ਫ਼ਾਜ਼ਿਲਕਾ ਦੇ ਸਿਟੀ ਥਾਣੇ ਵਿੱਚ ਵੀ ਨਜਾਇਜ਼ ਮਾਈਨਿੰਗ ਮਾਮਲੇ 'ਚ ਰੇਤੇ ਦੇ ਰੇਹੜੇ ਬਰਾਮਦ ਕੀਤੇ ਗਏ ਸੀ। ਜਿਸ ਵਿੱਚ ਰੇਤਾ ਥਾਣੇ ਦੇ ਵਿਚ ਪਿਆ ਹੈ ਜਦਕਿ ਫਾਜ਼ਿਲਕਾ ਦੇ ਅਧੀਨ ਆਉਂਦੇ ਚੌਕੀ ਲਾਧੂਕਾ ਮੰਡੀ ਵਿੱਚ ਵੀ ਨਾਜਾਇਜ਼ ਮਾਈਨਿੰਗ ਦੇ ਪਰਚੇ ਦਰਜ ਹੋਏ ਨੇ ਤੇ ਰੇਤੇ ਦੀ ਟਰਾਲੀਆਂ ਜ਼ਬਤ ਕੀਤੀਆਂ ਗਈਆਂ ਹਨ।
ਮਾਈਨਿੰਗ ਵਿਭਾਗ ਦੇ ਅਧਿਕਾਰੀ ਵਿਨੋਦ ਸੁਥਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਕਰੀਬ 11 ਇੰਸਪੈਕਟਰ ਇਸ ਮਾਮਲੇ ਵਿਚ ਸ਼ਮੂਲੀਅਤ ਕਰਨਗੇ। ਜਿਨ੍ਹਾਂ ਵੱਲੋਂ ਪੁਲਸ ਵਿਭਾਗ ਦੇ ਨਾਲ ਮਿਲ ਕੇ ਥਾਣਿਆਂ ਵਿਚ ਬਰਾਮਦ ਰੇਤੇ ਦੀ ਨਿਲਾਮੀ ਕਰਾਈ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ