ਸੰਗਰੂਰ: ਸੰਗਰੂਰ ਦੇ ਪਿੰਡ ਘੋੜੇਨਵ ਵਿਖੇ ਇੱਕ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਲਾਲੀ ਸਿੰਘ ਪੁੱਤਰ ਜਸਵੰਤ ਸਿੰਘ 37 ਸਾਲ ਜੋ ਅੱਜ ਦਿਨੇ ਪਿੰਡ ਨੇੜੇ ਨਿਆਈ ਵਿੱਚ ਸਥਿਤ ਖੇਤ ਝੋਨੇ ਨੂੰ ਸਪਰੇਅ ਕਰ ਰਿਹਾ ਸੀ, ਦੀ ਬੰਬੀ ਵਿਚ ਪਾਣੀ ਪੀਣ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੇ ਲੜਕੇ ਜਗਸੀਰ ਸਿੰਘ ਨੇ ਪੁਲਿਸ ਕੋਲ ਬਿਆਨ ਲਿਖਾਏ ਕੇ ਜਦੋਂ ਉਹ ਅਤੇ ਉਸਦੇ ਚਾਚੇ ਦਾ ਲੜਕਾ ਸੰਦੀਪ ਸਿੰਘ ਪੁੱਤਰ ਕਰਮ ਸਿੰਘ ਖੇਤ ਗਏ ਤਾਂ ਉਸਦੇ ਪਿਤਾ ਖੇਤ ਵਾਲੀ ਮੋਟਰ ਨੇੜੇ ਹੀ ਡਿੱਗੇ ਪਏ ਸਨ। ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਮੋਟਰ ਤੋਂ ਪਾਣੀ ਪੀਣ ਸਮੇਂ ਡਰੈਵਰੀ( ਬੰਬੀ) ਵਿੱਚ ਅਚਾਨਕ ਕਰੰਟ ਆ ਜਾਣ ਕਰਕੇ ਹੋਈ ਹੈ।
ਪੁਲਿਸ ਨੇ ਮ੍ਰਿਤਕ ਲਾਲੀ ਸਿੰਘ ਦੇ ਪੁੱਤਰ ਜਗਸੀਰ ਸਿੰਘ ਦੇ ਬਿਆਨਾਂ ਮੁਤਾਬਿਕ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਮੂਨਕ ਤੋਂ ਕਰਵਾ ਕੇ ਵਾਰਸਾਂ ਨੂੰ ਲਾਸ਼ ਸੌਂਪ ਦਿੱਤੀ ਹੈ। ਪਿੰਡ ਦੇ ਸਰਪੰਚ ਬੀਰਬਲ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਸਾਬਕਾ ਪੰਚ ਫ਼ੌਜੀ ਗੁਰਸੇਵਕ ਸਿੰਘ, ਨਾਜਰ ਸਿੰਘ ,ਲਖਵੀਰ ਸਿੰਘ ਲੱਖਾ ਅਤੇ ਹੋਰ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ, ਕਿ ਕਿਸਾਨ ਥੋੜ੍ਹੀ ਜ਼ਮੀਨ ਦਾ ਮਾਲਕ ਸੀ ਇਸ ਲਈ ਇਸ ਦੀ ਆਰਥਿਕ ਮੱਦਦ ਕੀਤੀ ਜਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ