ਸੰਗਰੂਰ ਦੇ ਸਿਵਲ ਸਰਜਨ ਨੂੰ ਹੋਇਆ ਕੋਰੋਨਾ
ਏਬੀਪੀ ਸਾਂਝਾ | 08 Jul 2020 01:18 PM (IST)
ਸੰਗਰੂਰ ਦੇ ਸਿਵਲ ਸਰਜਨ ਨੂੰ ਕੋਰੋਨਾ ਹੋ ਗਿਆ ਹੈ। ਇਸੇ ਦੌਰਾਨ ਤੇਜ਼ ਬੁਖਾਰ ਤੇ ਕੁਝ ਹੋਰ ਲੱਛਣਾ ਕਾਰਨ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ।
ਪਟਿਆਲਾ: ਇੱਥੇ ਦੇ ਸੰਗਰੂਰ ਦੇ ਸਿਵਲ ਸਰਜਨ ਨੂੰ ਕੋਰੋਨਾ ਹੋ ਗਿਆ ਹੈ। ਇਸੇ ਦੌਰਾਨ ਤੇਜ਼ ਬੁਖਾਰ ਤੇ ਕੁਝ ਹੋਰ ਲੱਛਣਾ ਕਾਰਨ ਉਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ। ਇੱਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਹੋਇਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਟ ਡਾ. ਪਾਰਸ ਪਾਂਡਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਖੇਤਰ ਦੇ ਜ਼ਿਲ੍ਹਿਆਂ ਵਿੱਚੋਂ ਪੌਜ਼ੇਟਿਵ ਨਿਕਲੇ ਇਹ ਪਹਿਲੇ ਸਿਵਲ ਸਰਜਨ ਹਨ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਮੁਲਾਜ਼ਮ ਜੋਗਿੰਦਰ ਕੌਰ, ਜਿਹੜੀ ਉਸਾਰੀ ਵਿਭਾਗ ਵਿੱਚ ਸੁਪਰਡੈਂਟ ਹੈ, ਨੂੰ ਕੋਰੋਨਾ ਹੋ ਗਿਆ ਹੈ। ਇਸ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਮੁਲਾਜ਼ਮ ਖੌਫਜ਼ਦਾ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸਾਰੀ ਵਿਭਾਗ ਨੂੰ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤਾ ਹੈ ਫਿਰ ਵੀ ਮੁਲਾਜ਼ਮਾਂ ਦੀ ਮੰਗ ਹੈ ਕਿ ਯੂਨੀਵਰਸਿਟੀ ’ਚ ਮੁਲਾਜ਼ਮਾਂ ਦੀ ਹਾਜ਼ਰੀ ਵੱਧ ਤੋਂ ਵੱਧ 50 ਫੀਸਦੀ ਤੱਕ ਹੀ ਰੱਖੀ ਜਾਵੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904