ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਲੇਬਰ ਦੀ ਘਾਟ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਵੱਖ-ਵੱਖ ਪੱਖਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ ਨਾ ਹੋ ਸਕਣ ਕਰਕੇ ਕਿਸਾਨਾਂ ਵੱਲੋਂ ਖੇਤ ਵਾਹ ਕੇ ਮੁੜ ਰਵਾਇਤੀ ਢੰਗ ਨਾਲ ਕੱਦੂ ਕਰਕੇ ਝੋਨਾ ਬੀਜਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਦੋਹਰੇ ਖ਼ਰਚੇ ਝੱਲਣੇ ਪੈ ਰਹੇ ਹਨ।


ਇਕੱਲੇ ਬਰਨਾਲਾ ਜ਼ਿਲ੍ਹੇ 'ਚ ਇਸ ਵਾਰ 20 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਪਰ ਇਹ ਤਰਕੀਬ ਕਾਮਯਾਬ ਨਾ ਹੋਣ 'ਤੇ ਮਜਬੂਰੀ ਵੱਸ ਕਿਸਾਨਾਂ ਵੱਲੋਂ ਅੱਧੇ ਤੋਂ ਵੱਧ ਰਕਬੇ ’ਚੋਂ ਝੋਨਾ ਵਾਹਿਆ ਜਾ ਚੁੱਕਾ ਹੈ।


ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ 'ਚ 300 ਏਕੜ ਦੇ ਕਰੀਬ ਸਿੱਧੀ ਬਿਜਾਈ ਰਾਹੀਂ ਲਾਏ ਝੋਨੇ ’ਚੋਂ 250 ਏਕੜ ਝੋਨਾ ਵਾਹ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੱਲੀਆਂ ਵਿੱਚ 250 ਏਕੜ ਦੇ ਕਰੀਬ ਰਕਬੇ ’ਚੋਂ 80 ਫ਼ੀਸਦੀ ਤੇ ਗਾਗੇਵਾਲ ਵਿੱਚ 50 ਏਕੜ ’ਚੋਂ 25 ਏਕੜ ਸਿੱਧੀ ਬਿਜਾਈ ਵਾਲਾ ਝੋਨਾ ਵਾਹੁਣਾ ਪਿਆ।


ਖੇਤੀਬਾੜੀ ਵਿਭਾਗ ਮੁਤਾਬਕ 25 ਤੋਂ 30 ਫ਼ੀਸਦੀ ਸਿੱਧੀ ਬਿਜਾਈ ਵਾਲਾ ਝੋਨਾ ਕਾਮਯਾਬ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਵਾਹਿਆ ਗਿਆ ਹੈ। ਪਹਿਲੀ ਗੱਲ ਜ਼ਿਆਦਾ ਮੀਂਹ ਪੈਣ ਕਾਰਨ ਬੀਜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਤਕਨੀਕ ਫਿਲਹਾਲ ਪੂਰੀ ਤਰ੍ਹਾਂ ਪਤਾ ਨਹੀਂ। ਆਉਣ ਵਾਲੇ ਵਰ੍ਹੇ 'ਚ ਕਿਸਾਨਾਂ ਨੂੰ ਇਸ ਬਾਬਤ ਜਾਗਰੂਕ ਕੀਤਾ ਜਾਵੇਗਾ ਤੇ ਸਿਖਲਾਈ ਵੀ ਦਿੱਤੀ ਜਾਵੇਗੀ।


ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਵੱਡੇ ਪੱਧਰ 'ਤੇ ਪਾਣੀ ਦੀ ਬੱਚਤ ਹੋਣ ਦੀ ਉਮੀਦ ਬੱਝੀ ਸੀ। ਕਿਸਾਨਾਂ ਨੂੰ ਆਸ ਸੀ ਕਿ ਇਸ ਤਰੀਕੇ ਉਨ੍ਹਾਂ ਦਾ ਪਾਣੀ 'ਤੇ ਹੋਣ ਵਾਲਾ ਖਰਚ ਬਚ ਸਕੇਗਾ ਪਰ ਉਨ੍ਹਾਂ ਨੂੰ ਦੂਹਰੀ ਵਾਰ ਬਿਜਾਈ ਕਰਨ 'ਤੇ ਵੱਡਾ ਘਾਟਾ ਪਿਆ ਹੈ।


ਇਹ ਵੀ ਪੜ੍ਹੋ:

ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!


CBSE ਨੇ ਇਨ੍ਹਾਂ ਜਮਾਤਾਂ ਦੇ ਸਿਲੇਬਸ 'ਚ ਕੀਤੀ 30% ਕਟੌਤੀ, ਵੇਖੋ ਪੂਰੀ ਲਿਸਟ


ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ

ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ