ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਕੂਲੀ ਪੜ੍ਹਾਈ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਸ ਦੇ ਮੱਦੇਨਜ਼ਰ CBSE ਨੇ ਨੌਵੀਂ ਤੋਂ 12ਵੀਂ ਤਕ ਦੇ ਸਿਲੇਬਸ ਨੂੰ 30% ਘਟਾਉਣ ਦਾ ਫੈਸਲਾ ਲਿਆ ਹੈ। ਬੋਰਡ ਨੇ ਮੰਗਲਵਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।


ਬੋਰਡ ਦਾ ਕਹਿਣਾ ਹੈ ਕਿ ਇਹ ਕਟੌਤੀ ਸਿਰਫ਼ ਮੌਜੂਦਾ ਵਿੱਦਿਅਕ ਸੈਸ਼ਨ 2020-21 ਲਈ ਹੋਵੇਗੀ। ਬੋਰਡ ਨੇ ਸੋਧੇ ਹੋਏ ਸਿਲੇਬਸ ਨੂੰ ਸੀਬੀਆਈ ਦੀ ਅਧਿਕਾਰਤ ਵੈਬਸਾਈਟ 'ਤੇ ਸਾਂਝਾ ਕੀਤਾ ਹੈ। ਵਿਦਿਆਰਥੀ CBSE ਦੀ ਵੈਬਸਾਈਟ ਤੋਂ ਸੋਧਿਆ ਹੋਇਆ ਸਿਲੇਬਸ ਦੇਖ ਸਕਦੇ ਹਨ।

ਅਧਿਕਾਰੀਆਂ ਮੁਤਾਬਕ ਘਟਾਇਆ ਗਿਆ ਸਿਲੇਬਸ ਬੋਰਡ ਪਰੀਖਿਆ ਤੇ ਅੰਤਰਿਕ ਮੁਲਾਂਕਣ ਲਈ ਨਿਰਧਾਰਤ ਵਿਸ਼ਿਆਂ ਦਾ ਹਿੱਸਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਪਹਿਲੀ ਤੋਂ ਅੱਠਵੀਂ ਤਕ ਦੀਆਂ ਕਲਾਸਾਂ ਲਈ CBSE ਤੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਕਿਹਾ ਕਿ ਉਹ ਖੁਦ ਹੀ ਸਿਲੇਬਸ 'ਚ ਕਟੌਤੀ ਕਰ ਸਕਦੇ ਹਨ।

ਦੇਖੋ ਪੂਰੀ ਲਿਸਟ: 



ਇਹ ਵੀ ਪੜ੍ਹੋ:

ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!

ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ

ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Education Loan Information:

Calculate Education Loan EMI