ਸੰਗਰੂਰ- ਸੂਬੇ 'ਚ ਜਿੱਥੇ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉੱਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਘਟਨਾ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਪਿੰਡ ਹਰੀਗੜ੍ਹ ਅਤੇ ਮੰਡਵੀ 'ਚ ਕਰੀਬ 60 ਏਕੜ 'ਚ ਖੜ੍ਹੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਸੜ੍ਹ ਕੇ ਸੁਆਹ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ 3 ਕਿਲੋਮੀਟਰ ਲੰਬੇ ਇਲਾਕੇ 'ਚ ਲੱਗੀ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ। 



ਅੱਗ ਲੱਗਣ ਦੇ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਕਿਸਾਨਾਂ ਦੀ 6 ਮਹੀਨਿਆਂ ਦੀ ਮਿਹਨਤ ਅੱਖਾਂ ਸਾਹਮਣੇ ਸੁਆਹ ਹੋ ਗਈ।



ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕੀਤੀ ਸੀ, ਜਿਨ੍ਹਾਂ ਦੇ ਖੇਤਾਂ 'ਚ ਕਣਕ ਦਾ ਇੱਕ ਦਾਣਾ ਵੀ ਨਹੀਂ ਬਚਿਆ, ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । 


ਇਹ ਵੀ ਪੜ੍ਹੋ: Happy Baisakhi 2022 Wishes: ਹੋ ਜਾਓ ਤਿਆਰ... ਆ ਗਿਆ ਵਿਸਾਖੀ ਦਾ ਤਿਓਹਾਰ, ਇਨ੍ਹਾਂ ਖੂਬਸੂਰਤ ਮੈਸੇਜਸ ਨਾਲ ਕਰੋ ਆਪਣਿਆ ਨੂੰ ਵਿਸਾਖੀ ਵਿਸ਼


ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨੇ ਦੱਸਿਆ ਕਿ 50 ਏਕੜ ਤੋਂ ਵੱਧ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਅਤੇ ਪਟਵਾਰੀ ਨੂੰ ਜਾਂਚ ਕਰਕੇ ਰਿਪਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਜਲਦੀ ਤੋਂ ਜਲਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। 


ਇਹ ਵੀ ਪੜ੍ਹੋ: ਜੱਟਾ ਤੇਰੀ ਜੂਨ ਬੁਰੀ...! ਕਿਸਾਨਾਂ ਨੂੰ ਪ੍ਰਤੀ ਏਕੜ 15 ਤੋਂ 20 ਹਜ਼ਾਰ ਰੁਪਏ ਦਾ ਨੁਕਸਾਨ, ਕਣਕ ਦਾ ਝਾੜ ਘਟਿਆ


ਇਹ ਵੀ ਪੜ੍ਹੋ: ਸੁਨੀਲ ਜਾਖੜ ਦੀਆਂ ਵਧੀਆਂ ਮੁਸ਼ਕਲਾਂ, ਐਸਸੀ ਕਮਿਸ਼ਨ ਵੱਲੋਂ 15 ਦਿਨਾਂ ਅੰਦਰ ਕੇਸ ਦਰਜ ਕਰਨ ਦੀ ਹਦਾਇਤ