Sangrur News: ਪੰਜਾਬੀ ਆਪਣੀ ਮਿਹਨਤ ਨਾਲ ਵਿਦੇਸ਼ੀ ਧਰਤੀ ਉੱਪਰ ਵੱਖਰੀ ਪਛਾਣ ਬਣਾ ਲੈਂਦੇ ਹਨ। ਅਜਿਹਾ ਹੀ ਨਿਸ਼ਾਂਤ ਸ਼ਰਮਾ ਨੇ ਕਰ ਵਿਖਾਇਆ ਹੈ। ਕੈਨੇਡੀਅਨ ਫੋਰਸਿਜ਼ ਐਟੀਟਿਊਡ ਟੈਸਟ ਪਾਸ ਕਰਕੇ ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ ਨਾਲ ਸਬੰਧਤ ਨਿਸ਼ਾਂਤ ਸ਼ਰਮਾ ਕੈਨੇਡੀਅਨ ਨੇਵੀ ਵਿੱਚ ਭਰਤੀ ਹੋ ਗਿਆ ਹੈ। ਇਸ ਕਾਰਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ। ਪਰਿਵਾਰ ਵਾਲੇ ਲੱਡੂ ਵੰਡੇ ਕੇ ਇਸ ਖੁਸ਼ੀ ਦੇ ਜਸ਼ਨ ਨੂੰ ਮਨਾ ਰਹੇ ਹਨ।
ਨਿਸ਼ਾਂਤ ਸ਼ਰਮਾ ਦੇ ਪਿਤਾ ਓਂਕਾਰ ਸ਼ਰਮਾ ਤੇ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਨ 2009 ਵਿੱਚ ਕੈਨੇਡਾ (Canada) ਗਿਆ ਸੀ ਜਿਸ ਨੇ ਇਸ ਮੁਕਾਮ ’ਤੇ ਪੁੱਜਣ ਲਈ ਹਰ ਛੋਟੇ ਵੱਡੇ ਕੰਮ ਦੇ ਨਾਲ-ਨਾਲ ਆਪਣੀ ਪੜ੍ਹਾਈ ਕਰਦਿਆਂ ਸਖ਼ਤ ਮਿਹਨਤ ਕੀਤੀ ।
ਉਨ੍ਹਾਂ ਦੱਸਿਆ ਕਿ ਸੀਐਫਏਟੀ ਦਾ ਸਤੰਬਰ 2021 ਵਿੱਚ ਟੈਸਟ ਦਿੱਤਾ ਜਿਸ ਮਗਰੋਂ ਬੀਐਮਕਿਊ (ਬੇਸਿਕ ਮਿਲਟਰੀ ਕੁਆਲੀਫਿਕੇਸ਼ਨ) ਸਖ਼ਤ ਸਿਖਲਾਈ ਕਰਕੇ ਆਖਿਰ ਕੈਨੇਡੀਅਨ ਨੇਵੀ (Canadian Navy) ਵਿੱਚ ਨਿਸ਼ਾਂਤ ਨੇ ਨੇਬਲ ਕਮਿਊਨੀਕੇਟਰ ਰੈਂਕ ਪ੍ਰਾਪਤ ਕੀਤਾ ।
ਉਧਰ, ਨਿਸ਼ਾਂਤ ਸ਼ਰਮਾ ਦਾ ਕਹਿਣਾ ਹੈ ਪਰਵਾਸ ਕਰਨ ਤੋਂ ਪਹਿਲਾਂ ਉਸ ਦੇ ਮਰਹੂਮ ਦਾਦਾ ਪੰਡਿਤ ਰਾਮਸਰੂਪ ਹੁਰਾਂ ਨੇ ਆਪਣੇ ਜਿਉਂਦੇ ਜੀਅ ਕਈ ਵਾਰ ਉਸ ਨੂੰ ਮਿਲਟਰੀ ਫੋਰਸ ਵਿੱਚ ਕਰਵਾਉਣ ਦੀ ਇੱਛਾ ਪ੍ਰਗਟਾਈ ਤੇ ਬਹੁਤ ਸਖ਼ਤ ਸਿਖਲਾਈ ਦੇ ਬਾਵਜੂਦ ਇਸ ਮੁਕਾਮ ’ਤੇ ਪਹੁੰਚਾਉਣ ਲਈ ਉਸ ਦੇ ਪੁਰਖਿਆ ਦਾ ਉਤਸ਼ਾਹ ਤੇ ਪਤਨੀ ਦਾ ਯੋਗਦਾਨ ਜ਼ਿਕਰਯੋਗ ਹੈ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।