ਚੰਡੀਗੜ੍ਹ: ਅੱਜ ਸਵੇਰੇ ਸੰਗਰੂਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਕ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਲ ਦਾਖ਼ਲ ਕਰਾਇਆ ਗਿਆ ਹੈ।


ਹਾਦਸਾ ਸੰਗਰੂਰ ਦੇ ਨੇੜੇ ਕੌਮੀ ਮਾਰਗ ’ਤੇ ਬਣੇ ਪੁਲ਼ ’ਤੇ ਵਾਪਰਿਆ। ਕੁਝ ਕਿਸਾਨ ਝੋਨੇ ਦੀ ਟਰਾਲੀ ਲੱਦ ਕੇ ਮੰਡੀ ਜਾ ਰਹੇ ਹਨ। ਓਵਰਲੋਡ ਹੋਣ ਕਾਰਨ ਟਰਾਲੀ ਦਾ ਸੰਤੁਲਨ ਵਿਗੜ ਗਿਆ ਤੇ ਟਰੈਕਟਰ-ਟਰਾਲੀ ਦੋਵੇਂ ਪੁਲ਼ ਤੋਂ ਹੇਠਾਂ ਆ ਡਿੱਗੇ। ਟਰਾਲੀ ’ਤੇ ਬੈਠੇ ਦੋਵਾਂ ਕਿਸਾਨਾਂ ਦੀ ਟਰਾਲੀ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੈ।

ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੈਕਟਰ ਡਰਾਈਵਰ ਦਾ ਸਾਹ ਚੱਲ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।