Mohali News : ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਕਮਿਊਨਟੀ ਅਫੇਰਅਸ, ਡਵੀਜਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਅਤੇ ਮਾਨਯੋਗ ਕਪਤਾਨ ਪੁਲਿਸ ਸਥਾਨਕ, ਪੁਲਿਸ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਅਜਿੰਦਰ ਸਿੰਘ ਜੀ ਅਤੇ ਸਬ ਡਿਵੀਜ਼ਨ ਸਿਟੀ 2 DSP ਸ਼੍ਰੀ ਹਰਸਿਮਰਨ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ 2 ਥਾਣਾ ਸੋਹਾਣਾ ਵੱਲੋਂ TDI City ਸੈਕਟਰ 111 ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ,ਜਿਸ ਵਿਚ ਆਏ ਸੋਸਾਇਟੀ ਦੇ ਵਸਨੀਕਾਂ ਨੂੰ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ 2 ਇੰਚਾਰਜ ਨੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ, ਨਸ਼ਾ ਮੁਕਤੀ ਅਤੇ ਸਾਂਝ ਕੇਂਦਰ ਵਿਚ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ ।
ਇਹ ਵੀ ਪੜ੍ਹੋ : ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, 7.30 ਤੋਂ 2 ਵਜੇ ਤੱਕ ਖੁੱਲ੍ਹਣਗੇ ਦਫ਼ਤਰ
ਸਮਾਗਮ ਦੀ ਸ਼ੁਰੂਆਤ ਧਰਮਵੀਰ ਵਾਸਿਸ਼ਟ, ਮੈਂਬਰ ਸਾਂਝ ਕੇਂਦਰ ਕਮੈਟੀ ਵੱਲੋਂ ਟੀਮ ਦਾ ਸੁਆਗਤ ਕਰਦਿਆਂ ਕੀਤੀ ਗਈ। ਖੇਤਰ ਦੀਆਂ ਸਮੱਸਿਆਵਾਂ ਸਬੰਧੀ ਐਕਮੇ ਸੋਸਾਇਟੀ ਦੇ ਡਾ. ਮਜੀਦ ਅਜਾਦ, ਟਸਕਨ ਸੋਸਾਇਟੀ ਦੇ ਸਕੱਤਰ ਐਮ.ਸੀ. ਕੁਰਿਆਲ, ਮਾਈ ਫਲੋਰ ਸੋਸਾਇਟੀ ਦੇ ਹਰਵਿੰਦਰ ਕੁਮਾਰ ਵਲੋਂ ਚਾਨਣਾ ਪਾਇਆ ਗਿਆ। ਸਾਂਝ ਕੇਂਦਰ ਦੀ ਟੀਮ ਵਲੋਂ ਟਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ASI ਜਨਕ ਰਾਜ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਦੀ ਲਾਜਮੀ ਵੇਰੀਫਿਕੇਸ਼ਨ ਯਕੀਨੀ ਬਨਾਉਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਮੋਗਾ ਦੇ ਬੁੱਕਣਵਾਲਾ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਘਟਨਾ CCTV 'ਚ ਹੋਈ ਕੈਦ