Sri muktsar sahib news: ਸ੍ਰੀ ਮੁਕਤਸਰ ਸਾਹਿਬ ‘ਚ ਕਾਂਗਰਸ ਤੋਂ ਬਾਗੀ ਹੋਏ ਸਾਬਕਾ ਯੂਥ ਪ੍ਰਧਾਨ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਹਲਕਾ ਮਲੋਟ ਦੇ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਆਪਣੇ ਘਰ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ‘ਤੇ ਜੰਮ ਕੇ ਨਿਸ਼ਾਨੇ ਸਾਧੇ।
ਇਸ ਤੋਂ ਪਹਿਲਾਂ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਨੇ ਆਪਣੇ ਘਰ ਵਿੱਚ ਪਈਆਂ ਕਾਂਗਰਸ ਦੀਆਂ ਨਿਸ਼ਾਨੀਆਂ ਝੰਡੇ ਅਤੇ ਹੋਰ ਸਮਾਨ ਨੂੰ ਪਿੰਡ ਦੀ ਗਲੀ ’ਚ ਅਗਨ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜਿਹੀ ਪਾਰਟੀ ਦੀਆਂ ਯਾਦਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਜਿਸ ਨੇ ਉਨ੍ਹਾਂ ਦੀ ਵਫ਼ਾਦਾਰੀ ਦੀ ਕਦਰ ਨਹੀਂ ਕੀਤੀ।
ਉੱਥੇ ਹੀ ਕਾਕਾ ਬਰਾੜ ਨੇ ਸਮੁੱਚੀ ਕਾਂਗਰਸ ਹਾਈਕਮਾਨ ਤੇ ਪ੍ਰਧਾਨ ਰਾਹੁਲ ਗਾਂਧੀ ’ਤੇ ਆਪਣਾ ਰੋਸ ਜਤਾਉਂਦਿਆ ਕਿਹਾ ਕਿ ਜੇਕਰ ਉਨਾਂ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਸੀ ਤਾਂ ਫਿਰ ਪੰਜਾਬ ਨੂੰ ਅਜਿਹਾ ਪ੍ਰਧਾਨ ਕਿਉਂ ਦਿੱਤਾ? ਜੋ ਖੁਦ ਹੀ ਬੇਈਮਾਨ ਹੈ ਅਤੇ ਧੋਖੇਬਾਜ ਹੈ।
ਇਹ ਵੀ ਪੜ੍ਹੋ: Amritsar crime news: ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਅਕਤੀ ਨੂੰ ਮਾਰੀ ਗੋਲੀ, ਹਸਪਤਾਲ ‘ਚ ਕਰਵਾਇਆ ਦਾਖ਼ਲ
ਕਾਕਾ ਬਰਾੜ ਨੇ ਰਾਜਾ ਵੜਿੰਗ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਸਮੇਂ ਗੁਜਰਾਤ ’ਚ ਹੜ ਆਇਆ ਸੀ ਤਾਂ ਉਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਿਲਾ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਤਾਂ ਉਨ੍ਹਾਂ ਨੇ ਹੜ ਪੀੜਤਾਂ ਲਈ ਇਕੱਠੀ ਕੀਤੀ ਕਣਕ ਤੱਕ ਵੀ ਵੇਚ ਦਿੱਤੀ ਸੀ। ਬਰਾੜ ਨੇ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਉਨ੍ਹਾਂ ਕੋਲ ਅਜੇ ਬਹੁਤ ਕੁਝ ਹੈ, ਜਿਸ ਨੂੰ ਉਹ ਜਲਦੀ ਹੀ ਲੋਕਾਂ ਦੀ ਕਚਹਿਰੀ ’ਚ ਪੇਸ਼ ਕਰਨਗੇ।
ਸਰਬਜੀਤ ਸਿੰਘ ਕਾਕਾ ਬਰਾੜ ਨੇ ਅੱਗੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜਾ ਵੜਿੰਗ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਖਤਰਨਾਕ ਹਨ ਤੇ ਆਉਣ ਵਾਲੀਆਂ 2024 ਦੀਆਂ ਚੋਣਾਂ ’ਚ ਰਾਜਾ ਵੜਿੰਗ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ।
ਇਸ ਮੌਕੇ ਕਾਕਾ ਬਰਾੜ ਨੇ ਵੱਡੀ ਪਾਰਟੀ ’ਚ ਜਾਣ ਦਾ ਸੰਕੇਤ ਦਿੰਦਿਆ ਕਿਹਾ ਕਿ ਉਹ ਜਿਹੜੀ ਪਾਰਟੀ ’ਚ ਵੀ ਜਾਣਗੇ, ਪੂਰੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ। ਕਾਕਾ ਬਰਾੜ ਨੇ ਕਿਹਾ ਕਿ ਰਾਜਾ ਵੜਿੰਗ ਬਾਰੇ ਅਜੇ ਤਾਂ ਬਹੁਤ ਸਾਰੇ ਪੰਨੇ ਖੋਲਣੇ ਬਾਕੀ ਹਨ।
ਇਹ ਵੀ ਪੜ੍ਹੋ: Bargari Beadbi Case : ਬੇਅਦਬੀ ਦੇ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਜਾਣਾ ਪੰਜਾਬ ਸਰਕਾਰ ਦੀ ਨਕਾਮੀ : ਐਡਵੋਕੇਟ ਧਾਮੀ