ਚੰਡੀਗੜ੍ਹ: ਪੰਜਾਬ 'ਚ ਬਹੁਕਰੋੜੀ ਸਕਾਲਰਸ਼ਿਪ ਘੁਟਾਲੇ 'ਚ CBI ਜਾਂ ED ਤੋਂ ਜਾਂਚ ਕਰਵਾਉਣ ਲਈ ਸ੍ਰਮਣੀ ਅਕਾਲੀ ਦਲ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੂੰ ਮਿਲਿਆ।
ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਸਖ਼ਤ ਕਰਵਾਈ ਦਾ ਭਰੋਸਾ ਦਵਾਇਆ।ਦਸ ਦੇਈਏ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਅਨੂਸੁਚਿਤ ਜਾਤੀ ਦੇ ਗਰੀਬ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਪੈਸਾ ਹੱੜਪਣ ਦੇ ਦੋਸ਼ ਹਨ।ਉਨ੍ਹਾਂ ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਰਜ਼ੀ ਅਕਾਉਂਟਸ ਦੇ ਜ਼ਰੀਏ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ।
ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਆਦੇਸ਼ ਜਾਰੀ ਕੀਤੇ ਹਨ।ਪਰ ਅਕਾਲੀ ਦਲ ਇਸ ਘੁਟਾਲੇ 'ਚ ਕੇਂਦਰ ਤੋਂ ਜਾਂਚ ਦੀ ਮੰਗ ਕਰ ਰਹੀ ਹੈ।ਗੁਲਜ਼ਾਰ ਸਿੰਘ ਰਣੀਕੇ, ਪਵਨ ਟੀਨੂ, ਬਲਦੇਵ ਸਿੰਘ ਖੈਰਾ, ਡਾ. ਸੁਖਵਿੰਦਰ ਸੁਖੀ, ਸੋਹਨ ਸਿੰਘ ਠੰਡਲ ਇਸ ਵਫ਼ਦ 'ਚ ਮੌਜੂਦ ਸੀ।
ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ