ਮੋਗਾ: ਸ਼ਹਿਰ ਦੀ ਸਾਧਾਂਵਾਲੀ ਬਸਤੀ ਵਿੱਚ ਤਕਰੀਬਨ ਤਿੰਨ ਦਹਾਕਿਆਂ ਤੋਂ ਚੱਲ ਰਹੇ ਸਰਕਾਰੀ ਮਿਡਲ ਸਕੂਲ ਨੂੰ ਜਿੰਦਰਾ ਲਾ ਦਿੱਤਾ ਗਿਆ ਜਿਸ ਤੋਂ ਬਾਅਦ 100 ਦੇ ਕਰੀਬ ਬੱਚਿਆਂ ਵੱਲੋਂ ਸਕੂਲ ਬਾਹਰ ਰੋਸ ਪ੍ਰਦਰਸ਼ਨ ਕਰਕੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਗਈ। ਜ਼ਿਕਰ ਕਰ ਦਈਏ ਕਿ ਇਹ ਸਕੂਲ ਨਿੱਜੀ ਜਾਇਦਾਦ 'ਤੇ ਬਣਾਇਆ ਸੀ ਤੇ ਇਸ ਨੂੰ ਕਈ ਕਈ ਸਾਲਾਂ ਤੋਂ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਸੀ ਪਰ ਬੀਤੇ ਦਿਨੀਂ ਜਾਇਦਾਦ ਮਾਲਕ ਵੱਲੋਂ ਕੇਸ ਜਿੱਤਣ ਤੋਂ ਬਾਅਦ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਕੂਲ ਦਾ ਕਬਜ਼ਾ ਲਿਆ ਤੇ ਸਕੂਲ ਨੂੰ ਜਿੰਦਰਾ ਜੜ੍ਹ ਦਿੱਤਾ।



ਇਸ ਦੌਰਾਨ ਮੀਡੀਆ ਨਾਲ ਰਾਬਤਾ ਕਰਦਿਆਂ ਸਕੂਲ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਕੱਲ੍ਹ ਅਚਾਨਕ ਇਸ ਨੂੰ ਜਿੰਦਾ ਲਾ ਦਿੱਤਾ ਗਿਆ। ਉਸ ਬਾਬਤ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਹੋਰ ਕੋਈ ਮਿਡਲ ਸਕੂਲ ਨਹੀ ਹੈ ਤੇ ਇਸ ਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ।


ਸਰਕਾਰੀ ਸਕੂਲਾਂ ਵਿੱਚ ਅਧਿਆਪਕ-ਮਾਪੇ ਮਿਲਣੀ, ਮਾਪਿਆਂ ਤੋਂ ਲਏ ਜਾ ਰਹੇ ਨੇ ਸੁਝਾਅ


ਦੂਜੇ ਪਾਸੇ ਜਾਇਦਾਦ ਮਾਲਕ ਨੇ ਦੱਸਿਆ ਕਿ ਇਹ ਜ਼ਮੀਨ ਉਨ੍ਹਾਂ ਦੇ ਪਿਤਾ ਨੇ ਕੇਂਦਰ ਸਰਕਾਰ ਤੋਂ ਖ਼ਰੀਦੀ ਸੀ ਤੇ 1983 ਤੋਂ ਉਨ੍ਹਾਂ ਦੇ ਪਿਤਾ ਇਸ ਨੂੰ ਲੈ ਕੇ ਕੇਸ ਲੜ ਰਹੀ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ।


ਉੱਥੇ ਹੀ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆਕਿ ਸਕੂਲ ਦਾ ਕੇਸ ਚੱਲ ਰਿਹਾ ਸੀ ਤੇ ਹੁਣ ਸਕੂਲ ਬੰਦ ਹੋਣ ਮਗਰੋਂ ਛੇਤੀ ਹੀ ਕਿਸੇ ਹੋਰ ਥਾਂ ਤੇ ਖੋਲ੍ਹਿਆ ਜਾਵੇਗਾ ਤੇ ਛੇਤੀ ਹੀ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। ਇਸ ਸਕੂਲ ਵਿੱਚ 103 ਵਿਦਿਆਰਥੀ ਪੜ੍ਹਾਈ ਕਰਦੇ ਸੀ। ਉਨ੍ਹਾਂ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਨਹੀਂ ਜਾ ਸਕਗੇ।

ਇਸ ਮੌਕੇ ਵਕੀਲ ਨੇ ਦੱਸਿਆ ਕਿ ਇਸ ਜ਼ਮੀਨ 'ਤੇ ਸਕੂਲ ਤੋਂ ਇਲਾਵਾ ਮੰਦਰ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਫਿਲਹਾਲ ਅਦਾਲਤ ਨੇ ਮਹਿਜ਼ ਸਕੂਲ ਦਾ ਕਬਜ਼ਾ ਦਵਾਇਆ ਹੈ।


Corona Vaccine : ਭਾਰਤ 'ਚ ਜਲਦ ਆਵੇਗੀ ਕੋਰੋਨਾ ਦੀ ਨੈਕਸਟ ਜਨਰੇਸ਼ਨ ਵੈਕਸੀਨ, ਜਾਣੋ ਕੀ ਹੋਣਗੀਆਂ ਖੂਬੀਆਂ