ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਵੱਛਤਾ ਤੇ ਕੀਟਾਣੂ-ਰਹਿਤ ਪ੍ਰਕਿਰਿਆਵਾਂ ਦੇ ਬਾਅਦ ਸਪੱਸ਼ਟ ਐਸਓਪੀਜ਼ ਰਾਹੀਂ 19 ਅਕਤੂਬਰ, ਸੋਮਵਾਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਮਾਪਿਆਂ ਦੀ ਸਹਿਮਤੀ ਨਾਲ-ਨਾਲ ਵਿਦਿਆਰਥੀਆਂ ਦੀ ਗਿਣਤੀ ਤੇ ਸਕੂਲ ਖੋਲਣ ਦੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਇਜਾਜ਼ਤ ਦਿੱਤੀ ਹੈ। ਹਾਲਾਂਕਿ ਸੂਬੇ ਦੇ ਕਈ ਪ੍ਰਾਈਵੇਟ ਸਕੂਲ 21 ਸਤੰਬਰ ਦੀ ਗਾਈਡਲਾਈਨਜ਼ ਦੇ ਅਧਾਰ ਤੇ ਖੁੱਲ੍ਹ ਗਏ ਹਨ।
ਤਿਉਹਾਰਾਂ ਦੇ ਮੌਸਮ ਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਸੂਬੇ ਨੂੰ ਕੋਰੋਨਾ ਲਹਿਰ ਦੀ ਦੂਜੀ ਮਾਰ ਸਬੰਧੀ ਗੰਭੀਰ ਸੰਭਾਵਨਾ ਬਾਰੇ ਸਿਹਤ ਅਤੇ ਡਾਕਟਰੀ ਮਾਹਰਾਂ ਵੱਲੋਂ ਦਿੱਤੀ ਚਿਤਾਵਨੀਆਂ ’ਤੇ ਚਿੰਤਾ ਜ਼ਾਹਰ ਕੀਤੀ ਗਈ ਸੀ। ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕਣ ਦੀ ਹਦਾਇਤ ਕੀਤੀ ਕਿ ਚੀਜ਼ਾਂ ਨਿਯੰਤਰਣ ਵਿੱਚ ਰਹਿਣ।
ਹੁਣ ਪੂਰੀ ਤਿਆਰੀ ਨਾਲ ਇਸ ਦਿਨ ਖੁੱਲ੍ਹਣਗੇ ਸਕੂਲ, ਸਰਕਾਰ ਨੇ ਕੀਤਾ ਐਲਾਨ
ਏਬੀਪੀ ਸਾਂਝਾ
Updated at:
15 Oct 2020 06:10 PM (IST)
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਵੱਛਤਾ ਤੇ ਕੀਟਾਣੂ-ਰਹਿਤ ਪ੍ਰਕਿਰਿਆਵਾਂ ਦੇ ਬਾਅਦ ਸਪੱਸ਼ਟ ਐਸਓਪੀਜ਼ ਰਾਹੀਂ 19 ਅਕਤੂਬਰ, ਸੋਮਵਾਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਗਿਆ।
- - - - - - - - - Advertisement - - - - - - - - -