ਗੁਰਦਾਸਪੁਰ: ਕਸੋਵਾਲ ਨੇੜੇ ਸੀਮਾ ਸੁਰੱਖਿਆ ਬਲ ਨੇ ਵੱਡੀ ਮਾਤਰਾ ਵਿੱਚ ਹਥਿਆਰ ਜ਼ਬਤ ਕੀਤੇ ਹਨ। ਬੀ.ਐਸ.ਐਫ. ਨੂੰ ਇਹ ਸਫਲਤਾ ਸਿਖਲਾਈ ਪ੍ਰਾਪਤ ਕੁੱਤੇ 'ਨੈਨਸੀ' ਨੇ ਦਿਵਾਈ।


ਬੀ.ਐਸ.ਐਫ. ਦੇ ਹੈੱਡਕੁਆਟਰ ਸ਼ਿਕਾਰ ਮਛਿਆ ਵਿੱਚ ਡੀ.ਆਈ.ਜੀ ਰਾਜੇਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਏ.ਕੇ. 47 ਰਾਈਫਲਾਂ, ਛੇ ਮੈਗ਼ਜ਼ੀਨ, 150 ਜ਼ਿੰਦਾ ਕਾਰਤੂਸ, ਦੋ ਚੀਨੀ ਪਿਸਤੌਲ, ਦੋ ਮੈਗ਼ਜ਼ੀਨ, 100 ਜ਼ਿੰਦਾ ਕਾਰਤੂਸ, 6 ਹੈਂਡ ਗ੍ਰੇਨੇਡ ਜ਼ਬਤ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਰਹੱਦ 'ਤੇ ਕੁਝ ਹਲਚਲ ਮਹਿਸੂਸ ਹੋਈ ਤਾਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਦੌਰਾਨ ਇਹ ਹਥਿਆਰ ਜ਼ਮੀਨ ਹੇਠਾਂ ਦੱਬੇ ਹੋਏ ਮਿਲੇ। ਸੂਹੀਆ ਕੁੱਤੇ ਕਾਰਨ ਇਹ ਗੋਲ਼ੀ ਸਿੱਕਾ ਲੱਭਣ ਵਿੱਚ ਆਸਾਨੀ ਹੋਈ।