Punjab news: ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਮੋਹਾਲੀ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਜੋਲੀ ਪ੍ਰੋਜੈਕਟ ਦਾ ਦੌਰਾ ਕੀਤਾ।


ਉਨ੍ਹਾਂ ਦੇਖਿਆ ਕਿ ਕਜੌਲੀ ਵਿਖੇ ਮੋਹਾਲੀ ਤੇ ਚੰਡੀਗੜ੍ਹ ਲਈ ਬਣੇ ਪਾਣੀ ਦੇ ਪ੍ਰੋਜੈਕਟ ਦੇ ਆਲੇ ਦੁਆਲੇ ਹਜ਼ਾਰਾਂ ਏਕੜ ਜ਼ਮੀਨ ’ਚ ਪਾਣੀ ਭਰ ਗਿਆ ਹੈ ਅਤੇ ਕਜੌਲੀ ਵਾਟਰ ਪ੍ਰੋਜੈਕਟ ਦੇ ਦੁਆਲੇ ਉਸਾਰੀ ਕੰਧ ਤੋਂ ਸਿਰਫ ਇਕ ਫੁੱਟ ਦਾ ਫਰਕਣਗੇ ਜਾਣ ਕਾਰਨ ਭਾਰੀ ਖਤਰਾ ਬਣ ਗਿਆ ਸੀ।


ਜੇਕਰ ਹੋਰ ਬਾਰਸ਼ ਹੋ ਜਾਂਦੀ ਹੈ ਤਾਂ ਗੰਦਾ ਪਾਣੀ ਨਹਿਰੀ ਪਾਣੀ ਵਿੱਚ ਰਲ ਜਾਣਾ ਸੀ ਜਿਸ ਨਾਲ ਚੰਡੀਗੜ੍ਹ ਤੇ ਮੋਹਾਲੀ ਲਈ ਹੋਰ ਸੰਕਟ ਪੈਦਾ ਹੋ ਜਾਣਾ ਸੀ। ਮੌਕੇ 'ਤੇ ਵਾਟਰ ਸਪਲਾਈ ਵਿਭਾਗ ਦੇ ਐਸਈ ਅਨਿੱਲ ਕੁਮਾਰ ਨੇ ਵਿਧਾਇਕ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਭੌਖੜੀ ਕੋਲ ਚੰਡੀਗੜ੍ਹ ਤੋਂ ਆ ਰਹੀ ਸੀਸਵਾਂ ਨਦੀ ਦਾ ਵਹਿਣ ਬਦਲਣ ਕਾਰਨ ਸੜਕ ਤੇ ਪੁਲ ਕੋਲ ਟੈਂਕਰ ਉਲਟਣ ਨਾਲ ਚੰਡੀਗੜ੍ਹ ਮੋਹਾਲੀ ਵੱਲ ਆ ਰਹੀਆਂ ਇਕ ਤੇ ਤਿੰਨ ਨੰਬਰ ਪਾਈਪ ਲਾਈਨਾਂ ਟੁੱਟ ਗਈਆਂ ਤੇ ਸੀਸਵਾਂ ਤੇ ਕੁਰਾਲੀ ਵਲੋਂ ਆ ਰਹੀਆਂ ਨਦੀਆਂ ਦਾ ਗੰਦਾ ਪਾਣੀ ਪਾਈਪ ਲਾਈਨਾਂ ’ਚ ਪੈ ਗਿਆ ਜਿਸ ਕਾਰਨ ਦੋਵੇਂ ਸ਼ਹਿਰਾਂ ਵਿੱਚ ਗੰਦਾ ਪਾਣੀ ਆਉਣ ਲੱਗ ਪਿਆ ਇਸ ਨਲ ਮੋਹਾਲੀ ’ਚ ਕਾਫੀ ਹੋ ਹੱਲ ਮਚ ਗਿਆ।


ਇਹ ਵੀ ਪੜ੍ਹੋ: ਹਰਿਆਣਾ ਵੱਲੋਂ ਸਮਾਂ ਰਹਿੰਦਿਆਂ ਹਾਂਸੀ-ਬੁਟਾਣਾ ਨਹਿਰ ਹੇਠਲੇ ਸਾਇਫਨਾਂ ਦੀ ਸਫ਼ਾਈ ਕਰਵਾਈ ਜਾਂਦੀ ਤਾਂ ਸਾਡੇ ਪਾਸੇ ਹੜ੍ਹਾਂ ਦੇ ਹਾਲਾਤ ਨਾ ਬਣਦੇ : ਜੌੜਾਮਾਜਰਾ


ਅੱਜ ਵਿਧਾਇਕ ਕੁਲਵੰਤ ਸਿੰਘ ਨੇ ਕਜੌਲੀ ਵਾਟਰ ਪ੍ਰੋਜੈਕਟ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਹਾਲਾਤ ਨੂੰ ਜਲਦੀ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਤੱਕ ਪਾਣੀ ਦੀ ਸਪਲਾਈ ਠੀਕ ਹੋ ਜਾਵੇਗੀ ਅਤੇ ਲੋਕਾਂ ਨੂੰਕੁਦਰਤੀ ਆਫ ਮੌਕੇ ਸਟਾਫ ਦੀ ਮਦਦ ਕਰਨ ਦੀ ਲੋੜ ਹੈ ਅਤੇ ਥੋੜ੍ਹਾ ਸਾਬਰ ਤੋਂ ਕੰਮ ਲੈਣਾ ਚਾਹੀਦਾ ਹੈ।


ਉਨ੍ਹਾਂ ਕਜੌਲੀ ਵਾਟਰ ਪ੍ਰੋਜੈਕਟ ਦੇ ਆਲੇ ਦੁਆਲੇ ਸੀਸਵਾਂ ਤੇ ਹੋਰ ਨਦੀਆਂ ਦੇ ਆਏ ਪਾਣੀ ਦਾ ਵੀ ਜਾਇਜ਼ਾ ਲਿਆ ਤੇ ਦੇਖਿਆ ਕਿ ਹੁਣ ਪਾਣੀ ਬਹੁਤ ਹੇਠਾਂ ਉਤਰ ਗਿਆ ਹੈ ਤੇ ਪ੍ਰੋਜੈਕਟ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਕਜੌਲੀ ਪ੍ਰੋਜੈਕਟ ਦੇ ਅਧਿਕਾਰੀਆਂ ਤੇ ਮੁਲਾਜ਼ਮ ਦੀ ਵੀ ਪ੍ਰਸੰਸਾ ਕੀਤੀ, ਜਿੰਨਾਂ ਨੇ ਕਈ ਥਾਂ ’ਤੇ ਖੁਦ ਬੰਨ੍ਹ ਮਾਰ ਕੇ ਪਾਣੀ ਅੰਦਰ ਵੜ੍ਹਨ ਤੋਂ ਰੋਕਿਆ।


ਇਹ ਵੀ ਪੜ੍ਹੋ: Patiala News : ਸਾਰੀਆਂ ਡਰੇਨਾਂ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਸਾਫ ਕਰਵਾਈਆਂ ਜਾਣ : ਸੁਖਬੀਰ ਬਾਦਲ