Punjab news: ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਕਰਮ ਮਜੀਠੀਆ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਉੱਥੇ ਹੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਮੁੱਖ ਮੰਤਰੀ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਹੇ ਹਨ, ਉਹ ਉਸ ਦਾ ਜਵਾਬ ਨਹੀਂ ਦੇਣਾ ਚਾਹੁੰਦੇ। ਭਗਵੰਤ ਮਾਨ ਨਿੱਜੀ ਟਿੱਪਣੀਆਂ ਕਰ ਰਹੇ ਹਨ। ਮੈਂ ਆਪਣੀ ਪੜ੍ਹਾਈ ਦਾ ਸਰਟੀਫਿਕੇਟ ਸ਼ਰਾਬੀ ਮੁੱਖ ਮੰਤਰੀ ਤੋਂ ਨਹੀਂ ਲੈਣਾ ਹੈ।


ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਇਸ ਦੀਆਂ ਚਿੱਕਾਂ ਕਢਾਵਾਂਗਾ, ਮੇਰਾ ਕਸੂਰ ਸਿਰਫ਼ ਇੰਨਾ ਹੈ ਕਿ ਮੈਂ ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਕਬਜ਼ੇ ਦੇ ਖ਼ਿਲਾਫ਼ ਬੋਲ ਰਿਹਾ ਹਾਂ।


ਮੁੱਖ ਮੰਤਰੀ ਨੂੰ ਸੁਲਤਾਨਪੁਰ ਲੋਧੀ ਵਾਲੀ ਘਟਨਾ ‘ਤੇ ਮਾਫੀ ਮੰਗਣੀ ਚਾਹੀਦੀ ਹੈ, ਗੁਰੂ ਦੇ ਪਹਿਰਾਵੇ ਵਾਲੇ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਪਣੇ ਵਿਆਹ ਸਮਾਗਮ 'ਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੀ ਪੁਲਿਸ ਜਾਂਚ ਕਰਵਾ ਸਕਦੇ ਹਨ, ਉਹ ਕੁਝ ਵੀ ਕਰ ਸਕਦੇ ਹਨ।


ਇਹ ਵੀ ਪੜ੍ਹੋ: SGPC: ਪਾਕਿਸਤਾਨ 'ਚ ਸਿੱਖ ਸ਼ਰਧਾਲੂਆਂ ਦੀ ਲੁੱਟ 'ਤੇ SGPC ਨੇ ਚੁੱਕੇ ਸਵਾਲ, ਸਖ਼ਤ ਕਾਰਵਾਈ ਦੀ ਕੀਤੀ ਮੰਗ


ਮੁੱਖ ਮੰਤਰੀ ਪੱਗ ਬੰਨ੍ਹਣ ਵਾਲੇ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਨਾਲ-ਨਾਲ ਵਿਧਾਨ ਸਭਾ ਵਿੱਚ ਸਿੱਖਾਂ ਦੇ ਕਕਾਰਾਂ ਦਾ ਮਜ਼ਾਕ ਉਡਾਉਂਦੇ ਹਨ। ਮੇਰੇ ਸਵਰਗਵਾਸੀ ਦਾਦਾ ਜੀ ਦੀਆਂ 55 ਸਾਲ ਪੁਰਾਣੀ ਗੱਲਾਂ ‘ਤੇ ਟਿੱਪਣੀਆਂ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਉਹ ਜ਼ਿਆਦਾ ਸ਼ਰਾਬ ਪੀ ਲੈਂਦੇ ਹਨ ਤਾਂ ਉਨ੍ਹਾਂ ਦਾ ਇਲਾਜ਼ ਦਿੱਲੀ ਵਿੱਚ ਹੁੰਦਾ ਹੈ।


ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਸੁਲਤਾਨਪੁਰ ਲੋਧੀ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਸੀਐਮ ਮਾਨ 'ਤੇ ਸ਼ਬਦੀ ਵਾਰ ਲਗਾਤਾਰ ਜਾਰੀ ਹੈ। ਦੋਵੇਂ ਇੱਕ ਦੂਜੇ 'ਤੇ ਤੰਜ ਕੱਸ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਦੋਹਾਂ ਦੀ ਸ਼ਬਦੀ ਜੰਗ ਕਿੱਥੇ ਜਾ ਕੇ ਰੁਕਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Mann vs Majithia: ਮਾਝੇ ਦਾ ਬਿਨਾਂ ਫ਼ੌਜਾਂ ਵਾਲਾ ਜਰਨੈਲ, ਚਿੱਟੇ ਨਾਲ ਪੰਜਾਬ ਦੇ ਘਰਾਂ 'ਚ ਵਿਛਾ ਦਿੱਤੇ ਚਿੱਟੇ ਸੱਥਰ-ਮਾਨ