ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਿਆਂ ਦੇ ਸਾਂਝ ਕੇਂਦਰਾਂ ਵਿੱਚ ਮਿਲਣ ਵਾਲੀਆਂ 14 ਸੁਵਿਧਾਵਾਂ ਸਥਾਨਕ ਸੇਵਾ ਕੇਂਦਰਾਂ ‘ਚ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਕਰਕੇ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸੇਵਾ ਕੇਂਦਰਾਂ ਵਿੱਚ ਇਹ ਕੰਮ 20-25 ਮਿੰਟਾਂ ਵਿੱਚ ਹੋ ਜਾਵੇਗਾ। ਇਸ ਦੇ ਨਾਲ ਹੀ ਥਾਣਿਆਂ ਵਿੱਚ ਵੈਰੀਫਿਕੇਸ਼ਨ ਜਾਂ ਰਜਿਸਟ੍ਰੇਸ਼ਨ ਦੇ ਨਾਂ 'ਤੇ ਕੀਤੀ ਗਈ ਗੈਰਕਨੂੰਨੀ ਕਮਾਈ ਨੂੰ ਰੋਕਿਆ ਜਾਵੇਗਾ।

ਇਸ ਦੇ ਨਾਲ ਹੀ ਹੁਣ 14 ਸਹੂਲਤਾਂ ਪੰਜਾਬ ਸਰਕਾਰ ਵੱਲੋਂ ਈ-ਸੇਵਾ ਪੋਰਟਲ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਂਝ ਕੇਂਦਰਾਂ ਵਿੱਚ ਉਪਲਬਧ ਇਹ ਸਹੂਲਤਾਂ ਵੀ ਜਾਰੀ ਰਹਿਣਗੀਆਂ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਇੱਕ ਛੱਤ ਹੇਠ ਵਧੇਰੇ ਸਹੂਲਤਾਂ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਇੱਥੇ-ਉੱਥੇ ਭਟਕਣਾ ਨਹੀਂ ਪਵੇਗਾ।

ਇਹ ਸਹੂਲਤਾਂ ਦਿੱਤੀਆਂ ਜਾਣਗੀਆਂ:

ਐਫਆਈਆਰ ਜਾਂ ਡੀਡੀਆਰ ਦੀ ਕਾਪੀ

ਸ਼ਿਕਾਇਤ ‘ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ

ਸੜਕ ਹਾਦਸਿਆਂ ਵਿੱਚ ਅਨਟ੍ਰੇਸ ਰਿਪੋਰਟ ਦੀ ਨਕਲ

ਚੋਰੀ ਦੇ ਮਾਮਲੇ ਵਿੱਚ ਅਨਟ੍ਰੇਸ ਰਿਪੋਰਟ ਦੀ ਕਾਪੀ

ਵਾਹਨ ਚੋਰੀ ਦੇ ਮਾਮਲੇ ਵਿੱਚ ਅਨਟ੍ਰੇਸ ਰਿਪੋਰਟ ਦੀ ਕਾਪੀ

ਮੇਲਾ ਪ੍ਰਦਰਸ਼ਨੀ, ਖੇਡ ਪ੍ਰੋਗਰਾਮ ਸਰਟੀਫਿਕੇਟ

ਲਾਊਡ ਸਪੀਕਰਾਂ ਦੀ ਵਰਤੋਂ ਲਈ ਸਰਟੀਫਿਕੇਟ

ਵੀਜ਼ਾ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ

ਕਿਰਾਏਦਾਰਾਂ ਦੀ ਵੈਰੀਫਿਕੇਸ਼ਨ

ਰਾਹੁਲ ਦੇ ਹਰਿਆਣਾ ਅੰਦਰ ਵੜਨ 'ਤੇ ਮੁੱਖ ਮੰਤਰੀ ਖੱਟਰ ਦਾ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904