ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਕੋਲ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਦੇ ਢੇਰ ਲੱਗੇ ਹੋਏ ਹਨ। ਇਹ ਰਕਮ 30 ਲੱਖ 45 ਹਜ਼ਾਰ ਰੁਪਏ ਹੈ। ਸ਼੍ਰੋਮਣੀ ਕਮੇਟੀ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਇਸ ਦਾ ਕੀਤਾ ਜਾਵੇ। ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਦੋ ਵਾਰ ਚਿੱਠੀ ਲਿਖੀ ਹੈ ਪਰ ਕੋਈ ਜਵਾਬ ਨਹੀਂ ਆਇਆ।ਸ਼੍ਰੋਮਣੀ ਕਮੇਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਮਗਰੋਂ ਸ਼ਰਧਾਲੂਆਂ ਦੇ ਚੜ੍ਹਾਵੇ ਵਜੋਂ ਪੁਰਾਣੀ ਭਾਰਤੀ ਕਰੰਸੀ ਦੇ ਲਗਪਗ 30 ਲੱਖ 45 ਹਜ਼ਾਰ ਰੁਪਏ ਆਏ ਹਨ।
ਇਨ੍ਹਾਂ ਪੁਰਾਣੇ ਨੋਟਾਂ ਨੂੰ ਨਵੀਂ ਕਰੰਸੀ ਵਿੱਚ ਤਬਦੀਲ ਕਰਨ ਬਾਰੇ ਭਾਰਤੀ ਰਿਜ਼ਰਵ ਬੈਂਕ ਵੀ ਕੋਈ ਹੱਥ-ਪੱਲਾ ਨਹੀਂ ਫਰਾ ਰਿਹਾ। ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਆਰਬੀਆਈ ਨੂੰ ਦੋ ਵਾਰ ਪੱਤਰ ਵੀ ਭੇਜੇ ਸਨ। ਮੋਦੀ ਸਰਕਾਰ ਵੱਲੋਂ 8 ਨਵੰਬਰ, 2016 ਨੂੰ ਪੁਰਾਣੀ ਭਾਰਤੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਪੁਰਾਣੇ ਨੋਟ ਬਦਲਣ ਤੇ ਬੈਂਕਾਂ ਵਿਚ ਜਮ੍ਹਾਂ ਕਰਾਉਣ ਲਈ 31 ਦਸੰਬਰ, 2016 ਤੱਕ ਦਾ ਸਮਾਂ ਦਿੱਤਾ ਗਿਆ ਸੀ। ਮਗਰੋਂ ਇਹ ਸਮਾਂ 31 ਮਾਰਚ, 2017 ਤੱਕ ਵਧਾ ਦਿੱਤਾ ਗਿਆ ਸੀ।
ਇਹ ਆਦੇਸ਼ ਜਾਰੀ ਹੋਣ ਤੋਂ ਇੱਕ ਦਿਨ ਬਾਅਦ ਸ਼੍ਰੋਮਣੀ ਕਮੇਟੀ ਨੇ ਪੁਰਾਣੇ 500 ਤੇ 1000 ਰੁਪਏ ਦੇ ਨੋਟ ਭੇਟਾ ਵਜੋਂ ਜਾਂ ਦਾਨ ਵਜੋਂ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਨੂੰ ਪੱਤਰ ਭੇਜ ਕੇ ਆਦੇਸ਼ ਵੀ ਦਿੱਤੇ ਗਏ ਸਨ ਪਰ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਚ ਪੁਰਾਣੀ ਕਰੰਸੀ ਦੇ ਬੰਦ ਕੀਤੇ ਨੋਟ ਚੜ੍ਹਾਏ ਜਾਂਦੇ ਰਹੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਕੋਲ ਲਗਪਗ 30 ਲੱਖ 45 ਹਜ਼ਾਰ ਰੁਪਏ ਦੀ ਪੁਰਾਣੀ ਕਰੰਸੀ ਦੇ ਨੋਟ ਇਕੱਠੇ ਹੋ ਗਏ ਸਨ। ਸ਼੍ਰੋਮਣੀ ਕਮੇਟੀ ਨੇ ਇਹ ਪੁਰਾਣੀ ਕਰੰਸੀ ਤਬਦੀਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਅਪੀਲ ਵੀ ਕੀਤੀ ਸੀ ਪਰ ਆਰਬੀਆਈ ਵੱਲੋਂ ਇਸ ਸਬੰਧੀ ਹੁਣ ਤੱਕ ਸ਼੍ਰੋਮਣੀ ਕਮੇਟੀ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਦੋ ਵਾਰ ਪੱਤਰ ਭੇਜ ਕੇ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਬੈਂਕ ਵੱਲੋਂ ਹੁਣ ਤਕ ਕੋਈ ਹੁੰਗਾਰਾ ਨਹੀਂ ਮਿਲਿਆ।
ਸ਼੍ਰੋਮਣੀ ਕਮੇਟੀ ਕੋਲ ਲੱਗੇ ਪੁਰਾਣੇ 500 ਤੇ 1000 ਰੁਪਏ ਦੇ ਢੇਰ, ਆਰਬੀਆਈ ਲੈਣ ਤੋਂ ਇਨਕਾਰੀ
ਏਬੀਪੀ ਸਾਂਝਾ
Updated at:
29 Aug 2019 02:06 PM (IST)
ਸ਼੍ਰੋਮਣੀ ਕਮੇਟੀ ਕੋਲ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਦੇ ਢੇਰ ਲੱਗੇ ਹੋਏ ਹਨ। ਇਹ ਰਕਮ 30 ਲੱਖ 45 ਹਜ਼ਾਰ ਰੁਪਏ ਹੈ। ਸ਼੍ਰੋਮਣੀ ਕਮੇਟੀ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਇਸ ਦਾ ਕੀਤਾ ਜਾਵੇ। ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਦੋ ਵਾਰ ਚਿੱਠੀ ਲਿਖੀ ਹੈ ਪਰ ਕੋਈ ਜਵਾਬ ਨਹੀਂ ਆਇਆ।ਸ਼੍ਰੋਮਣੀ ਕਮੇਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਮਗਰੋਂ ਸ਼ਰਧਾਲੂਆਂ ਦੇ ਚੜ੍ਹਾਵੇ ਵਜੋਂ ਪੁਰਾਣੀ ਭਾਰਤੀ ਕਰੰਸੀ ਦੇ ਲਗਪਗ 30 ਲੱਖ 45 ਹਜ਼ਾਰ ਰੁਪਏ ਆਏ ਹਨ।
ਫ਼ਾਈਲ ਤਸਵੀਰ
- - - - - - - - - Advertisement - - - - - - - - -