ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸ਼ਹੀਦ ਉਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ ਮਾਈਕਲ ਓ ’ਡਵਾਇਰ ਦਾ ਕਤਲ ਕਰ ਦਿੱਤਾ ਸੀ। ਜਨਰਲ ਡਵਾਇਰ ਉਹ ਵਿਅਕਤੀ ਸੀ ਜਿਸ ਨੇ ਪੰਜਾਬ 'ਚ ਜ਼ਾਲਿਆਂ ਵਾਲਾ ਬਾਗ ਕਤਲੇਆਮ ਲਈ ਆਦੇਸ਼ ਦਿੱਤੇ ਸਨ।
ਉਧਮ ਸਿੰਘ ਦਾ ਜਨਮ ਸੰਗਰੂਰ ਦੇ ਸ਼ੇਰ ਸਿੰਘ 'ਚ 26 ਦਸੰਬਰ 1899 ਨੂੰ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਧਮ ਸਿੰਘ ਤੇ ਉਨ੍ਹਾਂ ਦਾ ਭਰਾ ਪੁਤਲੀਘਰ ਵਿੱਚ ਸੈਂਟਰਲ ਖ਼ਾਲਸਾ ਅਨਾਥ ਆਸ਼ਰਮ ਚਲੇ ਗਏ।
ਜਿਵੇਂ ਕਿ ਦੇਸ਼ ਉਧਮ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਾ ਹੈ, ਅਸੀਂ ਫ੍ਰੀਡਮ ਫਾਇਟਰ ਬਾਰੇ ਕੁਝ ਤੱਥਾਂ' ਤੇ ਝਾਤ ਮਾਰਦੇ ਹਾਂ:
● ਉਨ੍ਹਾਂ 'ਤੇ 1 ਅਪ੍ਰੈਲ 1940 ਨੂੰ ਰਸਮੀ ਤੌਰ' ਤੇ ਮਾਈਕਲ ਓ ਡਵਾਇਰ ਦੇ ਕਤਲ ਦਾ ਦੋਸ਼ ਲਾਇਆ।
● ਉਹ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ।
● ਹਿਰਾਸਤ 'ਚ ਬਿਤਾਏ ਆਪਣੇ ਸਮੇਂ ਦੌਰਾਨ, ਉਹ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿੰਦੇ ਸੀ।
● ਉਨ੍ਹਾਂ ਦੀਆਂ ਅਸਥੀਆਂ ਅੱਜ ਤੱਕ ਜਲਿਆਂਵਾਲਾ ਬਾਗ ਵਿਖੇ ਸੁਰੱਖਿਅਤ ਹਨ।
● ਜਨਰਲ ਡਵਾਇਰ ਦੀ ਹੱਤਿਆ ਲਈ ਉਨ੍ਹਾਂ ਜੋ ਹਥਿਆਰ ਵਰਤਿਆ ਸੀ, ਉਹ ਸਕਾਟਲੈਂਡ ਯਾਰਡ ਦੇ ਇੱਕ ਬਲੈਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਤਿਹਾਸਕ ਹਥਿਆਰਾਂ ਵਿੱਚ ਇੱਕ ਚਾਕੂ, ਇੱਕ ਡਾਇਰੀ ਤੇ ਗੋਲੀਆਂ ਸ਼ਾਮਲ ਸਨ।
● ਉਨ੍ਹਾਂ ਸ਼ਹੀਦ-ਏ-ਆਜ਼ਮ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
● ਦਿਲਚਸਪ ਗੱਲ ਇਹ ਹੈ ਕਿ ਜਨਰਲ ਡਵਾਇਰ ਨੂੰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਭੱਜੇ ਨਹੀਂ ਸੀ। ਬਜਾਏ ਇਸ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਇੰਤਜ਼ਾਰ ਕਰਦੇ ਰਹੇ।
● ਜਦੋਂ ਉਧਮ ਸਿੰਘ ਆਪਣੇ ਮੁਕੱਦਮੇ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਉਨ੍ਹਾਂ 42 ਦਿਨਾਂ ਲਈ ਭੁੱਖ ਹੜਤਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਇਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ਹੀਦ ਉਧਮ ਸਿੰਘ ਦੀ ਬਰਸੀ 'ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ 'ਤੇ
ਰੌਬਟ
Updated at:
31 Jul 2020 03:30 PM (IST)
ਸ਼ਹੀਦ ਉਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ ਮਾਈਕਲ ਓ ’ਡਵਾਇਰ ਦਾ ਕਤਲ ਕਰ ਦਿੱਤਾ ਸੀ।
- - - - - - - - - Advertisement - - - - - - - - -