ਸਮਰਾਲਾ: ਸਮਰਾਲਾ 'ਚ ਇੱਕ ਸ਼ਾਰਮਨਾਕ ਮਾਮਲਾ ਸਹਿਮਣੇ ਆਇਆ ਹੈ। ਜਿਥੇ ਇੱਕ ਪਿਓ ਨੇ ਹੀ ਅਪਣੀ 14 ਸਾਲ ਦੀ ਨਾਬਾਲਗ ਧੀ ਨਾਲ ਬਲਤਕਾਰ ਕਰ ਦਿੱਤਾ। ਜਿਸ ਦੀ ਸ਼ਿਕਾਇਤ ਲੈ ਕੇ ਉਸ ਦੀ ਮਾਂ ਸਮਰਾਲਾ ਥਾਣਾ ਪੁੱਜੀ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦੋਸ਼ੀ ਦੀ ਭਾਲ ਜਾਰੀ ਕਰ ਦਿੱਤੀ ਗਈ। ਪੀੜਤ ਲੜਕੀ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਉਸਦੇ ਹੀ ਸੁਤੇਲੇ ਪਿਤਾ ਨੇ ਉਸ ਨਾਲ ਗਲਤ ਕੰਮ ਕਿਤਾ ਹੈ। ਉਸਨੇ ਕਿਹਾ "ਉਹ ਪਹਿਲਾਂ ਵੀ ਮੇਰੇ ਨਾਲ ਗਲਤ ਹਰਕਾਤਾਂ ਕਰਦਾ ਰਿਹਾ ਹੈ। ਜਦ ਇਹ ਸਭ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਤੇ ਉਸਨੇ ਕਿਹਾ ਕੋਈ ਨਾ ਤੇਰੇ ਪਾਪਾ ਨੇ ਫੇਰ ਕੀ ਹੋ ਗਿਆ ਪਿਆਰ ਨਾਲ ਕਰਦੇ ਹੋਣਗੇ।"ਹੁਣ ਲੜਕੀ ਨੇ ਆਪਣੇ ਬਾਪ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਦੂਜਾ ਵਿਆਹ 10 ਸਾਲ ਪਹਿਲਾਂ ਜਿਸ ਵਿਅਕਤੀ ਨਾਲ ਹੋਇਆ ਸੀ ਉਸ ਨੇ ਹੀ ਉਸਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ ਹੈ। ਉਸਦੀ 14 ਸਾਲਾਂ ਦੀ ਲੜਕੀ 7ਵੀਂ ਕਲਾਸ 'ਚ ਪੜਦੀ ਹੈ।ਪੀੜਤ ਲੜਕੀ ਦੀ ਮਾਂ ਨੇ ਵੀ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਮਰਾਲਾ ਦੇ ਐਸਐੱਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਜਬਰ ਜਨਾਹ ਮਾਮਲੇ ਵਿੱਚ ਦੋਸ਼ੀ ਖਿਲਾਫ ਆਈਪੀਸੀ ਦੀ ਧਾਰਾ 376 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।