ਖੰਨਾ : ਸਾਬਕਾ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕਾਂਗਰਸੀਆਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਹੈ ਅਤੇ ਹਾਰ ਮਗਰੋਂ ਕਾਂਗਰਸੀ ਬੌਖਲ਼ਾ ਗਏ ਹਨ। ਜਿਸ ਕਰਕੇ ਇਹ ਅੰਦਰੂਨੀ ਲੜਾਈ ਸੜਕਾਂ 'ਤੇ ਆ ਗਈ ਹੈ ਅਤੇ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਵੀ ਵਧਦੀ ਜਾ ਰਹੀ ਹੈ। ਦੂਲੋ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਾਟੋ-ਕਲੇਸ਼ ਉਪਰ ਆਪਣੀ ਟਿੱਪਣੀ ਕਰ ਰਹੇ ਸੀ। ਉਹਨਾਂ ਨੇ ਪੰਜਾਬ ਹੀ ਨਹੀਂ ਆਲ ਇੰਡੀਆ ਕਾਂਗਰਸ ਕਮੇਟੀ ਅੰਦਰ ਵੱਡੇ ਪੱਧਰ ਦੇ ਬਦਲਾਅ ਦੀ ਗੱਲ ਆਖੀ ਅਤੇ ਇਸ ਮੁੱਦੇ ਨੂੰ ਲੈ ਕੇ ਦੂਲੋ ਨੇ ਪਾਰਟੀ ਹਾਈਕਮਾਂਡ ਸੋਨੀਆ ਗਾਂਧੀ ਨਾਲ ਵੀ ਮੀਟਿੰਗ ਕੀਤੀ।


ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਕਾਂਗਰਸੀਆਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਹੈ ਅਤੇ ਹਾਰ ਮਗਰੋਂ ਕਾਂਗਰਸੀ ਬੌਖਲ਼ਾ ਗਏ ਹਨ। ਜਿਸ ਕਰਕੇ ਇਹ ਅੰਦਰੂਨੀ ਲੜਾਈ ਸੜਕਾਂ ਤੇ ਆ ਗਈ ਹੈ ਅਤੇ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਵੀ ਵਧਦੀ ਜਾ ਰਹੀ ਹੈ। ਸਿੱਧੂ ਤੇ ਬਰਿੰਦਰ ਢਿੱਲੋਂ ਦਰਮਿਆਨ ਹੋਈ ਬਹਿਸ ਨੂੰ ਉਹਨਾਂ ਮੰਦਭਾਗਾ ਕਰਾਰ ਦਿੱਤਾ। ਦੂਲੋ ਨੇ ਕਿਹਾ ਕਿ ਉਹਨਾਂ ਨੇ ਚਾਰ ਦਿਨ ਪਹਿਲਾਂ ਹੀ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ ਹੈ ਅਤੇ ਇਕੱਲੇ ਪੰਜਾਬ ਹੀ ਨਹੀਂ ਦੇਸ਼ ਚ ਕਾਂਗਰਸ ਨੂੰ ਬਚਾਉਣ ਖਾਤਰ ਸਖਤ ਫੈਸਲੇ ਲੈਣ ਦੀ ਮੰਗ ਕੀਤੀ ਹੈ। ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਸਿੱਧੂ ਨੂੰ ਫਿਰੰਗੀ ਕਹਿਣ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਿੱਧੂ ਨਹੀਂ ਪਾਰਟੀ ਅੰਦਰ ਹੋਰ ਬਹੁਤ ਸਾਰੇ ਆਗੂ ਹਨ ,ਜੋ ਦੂਜੀਆਂ ਪਾਰਟੀ ਤੋਂ ਆਏ ਹਨ। ਜਿਹੜੇ ਆਗੂ ਹੁਣ ਬੋਲ ਰਹੇ ਹਨ ,ਉਹ ਵੋਟਾਂ ਤੋਂ ਪਹਿਲਾਂ ਕਿਉਂ ਨਹੀਂ ਸੀ ਬੋਲੇ। 



ਸੁਨੀਲ ਜਾਖੜ ਦੇ ਵਿਵਾਦਿਤ ਬਿਆਨ ਉਪਰ ਦੂਲੋ ਨੇ ਕਿਹਾ ਕਿ ਜਾਖੜ ਨੇ ਸਾਰੀ ਉਮਰ ਦਾ ਕਲੰਕ ਲਗਾ ਲਿਆ। ਜਾਖੜ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਦੋਂ ਵੋਟਾਂ ਮੰਗਣ ਜਾਂਦੇ ਹੋ ਤਾਂ ਐਸਸੀ ਭਾਈਚਾਰੇ ਦੇ ਲੋਕਾਂ ਦੇ ਘਰ ਜਾ ਕੇ ਉਹੀ ਲੋਕਾਂ ਦੀਆਂ ਜੁੱਤੀਆਂ ਨੂੰ ਪੈਰ ਲਾਉਂਦੇ ਹੋ, ਜਿਹਨਾਂ ਨੂੰ ਅੱਜ ਨਿੰਦਿਆ ਜਾ ਰਿਹਾ ਹੈ। ਜਾਖੜ ਨੂੰ ਸਮੁੱਚੇ ਭਾਈਚਾਰੇ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਇਹ ਭਾਈਚਾਰਾ ਕਦੇ ਵੀ ਜਾਖੜ ਨੂੰ ਮੁਆਫ ਨਹੀਂ ਕਰੇਗਾ।