Punjab News : ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਕਤਲ ਕੇਸ 'ਚ ਹਰਿਆਣਾ ਤੇ ਉੱਤਰਾਖੰਡ ਦੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।  ਇਹ ਦੋਵੇਂ ਧਰਮਿੰਦਰ ਭਿੰਦਾ ਕਤਲ ਕੇਸ 'ਚ ਲੋੜੀਂਦੇ ਸਨ। ਪਹਿਲਵਾਨ ਵਜੋਂ ਜਾਣੇ ਜਾਂਦੇ ਪਿੰਦਾ ਨੂੰ ਪਟਿਆਲਾ 'ਚ ਮਾਰਿਆ ਗਿਆ ਸੀ।



ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਤੇ ਉੱਤਰਾਖੰਡ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਇਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸਨ।
'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਨਵੀਂ ਗਠਿਤ AGTF ਦੀ ਇਹ ਪਹਿਲੀ ਕਾਰਵਾਈ ਹੈ। ADGP ਪ੍ਰਮੋਦ  AGTF ਦੇ ਮੁਖੀ ਹਨ। ਏਆਈਜੀ ਗੁਰਮੀਤ ਚੌਹਾਨ ਅਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਮੁੱਖ ਮੈਂਬਰ ਹਨ।

ਏਜੀਟੀਐਫ ਵੱਲੋਂ ਉੱਤਰਾਖੰਡ ਤੋਂ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਕਥਿਤ ਗੈਂਗਸਟਰ ਹਰਬੀਰ ਸਿੰਘ ਹੈ। ਹਰਿਆਣਾ ਦੀ ਪਟਿਆਲਾ ਪੁਲਿਸ ਟੀਮ ਵੱਲੋਂ ਫੜੇ ਗਏ ਦੂਜੇ ਵਿਅਕਤੀ ਦੀ ਪਛਾਣ ਫੌਜੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਹਰਬੀਰ ਕਥਿਤ ਤੌਰ 'ਤੇ ਕਬੱਡੀ ਲੀਗਾਂ ਵਿਚ ਖਿਡਾਰੀਆਂ ਨੂੰ ਧਮਕਾਉਣ ਵਿਚ ਸ਼ਾਮਲ ਸੀ।


ਦੋਵੇਂ ਪਾਸਿਓਂ ਹੋਈ ਸੀ ਤਾਬੜਤੋੜ ਫਾਈਰਿੰਗ


ਦੋਵੇਂ ਤਰਫ ਤੋਂ ਤਾਬੜਤੋੜ ਫਾਇਰਿੰਗ ਕੀਤੀ, ਧਰਮਿੰਦਰ ਸਿੰਘ ਭਿੰਦਾ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਰਬੀਰ ਆਪਣੇ ਹੋਰ ਸਾਥੀਆਂ ਸਮੇਤ ਚੰਡੀਗੜ੍ਹ ਪਹੁੰਚ ਗਿਆ, ਜਿੱਥੋਂ ਸਾਰੇ ਲੋਕ ਵੱਖ-ਵੱਖ ਥਾਵਾਂ ਲਈ ਰਵਾਨਾ ਹੋ ਗਏ। ਹਰਬੀਰ ਬੱਸ ਰਾਹੀਂ ਦੇਹਰਾਦੂਨ ਆਇਆ ਅਤੇ ਦੇਹਰਾਦੂਨ ਵਿਚ ਇਕਾਂਤ ਥਾਂ ਲੱਭਦਾ ਹੋਇਆ ਮੰਡੂਵਾਲਾ ਵਿਖੇ ਰੁਕ ਗਿਆ।

ਅੱਜ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਮੌਕੇ ਪ੍ਰਮੋਦ ਬਾਨ ਨੇ ਗੈਂਗਸਟਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਕਾਲੇ ਕੰਮ ਕਰਨੇ ਬੰਦ ਕਰਕੇ ਮੁੱਖ ਧਾਰਾ 'ਚ ਵਾਪਸ ਆ ਜਾਣ ਨਹੀਂ ਤਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਹਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਝਾਂਸੇ 'ਚ ਆਉਣ ਦੀ ਬਜਾਏ ਆਪਣੀ ਪੜ੍ਹਾਈ ਤੇ ਕੈਰੀਅਰ ਬਣਾਉਣ ਵੱਲ ਧਿਆਨ ਦੇਣ।