ਬਾਬਾ ਫਰੀਦ ਆਗਮਨ ਪੂਰਬ ਨਗਰ ਕੀਰਤਨ ਨਾਲ ਸਪਾਪਤ
ਏਬੀਪੀ ਸਾਂਝਾ | 23 Sep 2018 06:14 PM (IST)
ਚੰਡੀਗੜ੍ਹ: ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਬਾਬਾ ਫਰੀਦ ਸੁਸਾਇਟੀ ਵੱਲੋਂ ਫਰੀਦਕੋਟ ਵਿੱਚ ਅੱਜ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਸ਼ਰਧਾਲੂ ਨਗਰ ਕੀਰਤਨ ਵਿੱਚ ਪੁੱਜੇ। ਬਾਬਾ ਫ਼ਰੀਦ ਜੀ ਦੀ 26ਵੀਂ ਪੀੜ੍ਹੀ ਦੇ ਵਾਰਿਸ ਖ਼ਵਾਜਾ ਰਸ਼ੀਦ ਫ਼ਰੀਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੱਜ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਤੇ ਗੁਰੂ ਕਾ ਲੰਗਰ ਹਸਪਤਾਲ, ਚੰਡੀਗੜ੍ਹ ਦੇ ਹਰਜੀਤ ਸਿੰਘ ਸੱਭਰਵਾਲ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਨਵਾਜਿਆ ਗਿਆ। ਇਸ ਦੇ ਨਾਲ ਹੀ ਇਮਾਨਦਾਰੀ ਨਾਲ ਡਿਉਟੀ ਕਰਨ ਲਈ ਆਈਏਐਸ ਮੁਹੰਮਦ ਤਾਇਬ ਤੇ ਇੰਜਨੀਅਰ ਜਸਬੀਰ ਸਿੰਘ ਭੁੱਲਰ ਨੂੰ ਬਾਬਾ ਫਰੀਦ ਇਮਾਨਦਾਰੀ ਐਵਾਰਡ ਦਿੱਤੇ ਗਏ। ਦੋਵਾਂ ਐਵਾਰਡਾਂ ਵਿੱਚ ਇੱਕ ਲੱਖ ਰੁਪਏ ਨਕਦ, ਦੁਸ਼ਾਲਾ, ਸਾਈਟੇਸ਼ਨ ਤੇ ਸਨਾਮਨ ਚਿੰਨ੍ਹ ਸ਼ਾਮਲ ਸਨ। ਆਈਏਐਸ ਮੁਹੰਮਦ ਤਾਇਬ ਨੇ ਆਪਣੀ ਪੂਰੀ ਇਨਾਮੀ ਰਾਸ਼ੀ ਤਾਮਿਲਨਾਡੂ ਦੇ ਹੜ੍ਹ ਪੀੜਤਾਂ ਲਈ ਦਾਨ ਕਰਨ ਦਾ ਐਲਾਨ ਕੀਤਾ।