ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿਚ ਰਾਜਨੀਤਿਕ ਹਲਚਲ ਵੱਧ ਰਹੀ ਹੈ। ਇੱਥੇ 8 ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਅਗਲੀਆਂ ਚੋਣਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਾਲ ਮਿਲਕੇ ਚੋਣਾਂ ਲੜਣ ਜਾ ਰਿਹਾ ਹੈ। ਜੇ ਸਭ ਕੁਝ ਠੀਕ ਚੱਲਦਾ ਹੈ, ਤਾਂ ਇਸਦੀ ਅਧਿਕਾਰਤ ਤੌਰ 'ਤੇ ਸ਼ਨੀਵਾਰ ਨੂੰ ਐਲਾਨ ਕੀਤਾ ਦਾ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਸਵੇਰੇ ਕਰੀਬ 11:30 ਵਜੇ ਪ੍ਰੈਸ ਕਾਨਫਰੰਸ ਕਰਨਗੇ। ਜਿਸ 'ਚ ਇਸ ਦੇ ਐਲਾਨ ਦੀ ਸੰਭਾਵਨਾ ਹੈ।


ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਐਨਡੀਏ ਦਾ ਹਿੱਸਾ ਸੀ, ਪਰ ਖੇਤੀਬਾੜੀ ਬਿੱਲ ਦੇ ਮੁੱਦੇ ‘ਤੇ ਇਹ ਗੁਹੜਾ ਸਬੰਧ ਟੁੱਟ ਗਿਆ। ਇਸ ਤਰ੍ਹਾਂ ਸਾਲਾਂ ਤੋਂ ਇਕੱਠੇ ਰਹੇ ਭਾਜਪਾ ਅਤੇ ਅਕਾਲੀ ਦੇ ਆਪਸ ਵਿੱਚ ਸਬੰਧ ਖ਼ਤਮ ਹੋ ਗਏ।


ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਲਗਪਗ 27 ਸਾਲਾਂ ਬਾਅਦ ਆਪਸ ਵਿੱਚ ਮਿਲ ਰਹੇ ਹਨ। ਫਿਰ ਗਠਜੋੜ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ 11 ਜਿੱਤੀਆਂ। ਉਧਰ ਬਸਪਾ ਨੇ ਤਿੰਨੋਂ ਸੀਟਾਂ ਜਿੱਤੀਆਂ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 10 ਚੋਂ ਅੱਠ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਨਵਾਂ ਗੱਠਜੋੜ ਬਣਨ ਪਿੱਛੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।


ਇਸ ਦੇ ਨਾਲ ਹੀ ਇਹ ਵੇਖਣਾ ਵੀ ਅਹਿਮ ਹੋਵੇਗਾ ਕਿ ਇਸ ਗਠਜੋੜ ਨਾਲ ਸੂਬੇ ਦੇ ਸਿਆਸੀ ਸਮੀਕਰਨ ਕੀ ਰੁਖ਼ ਇਖ਼ਤੀਆਰ ਕਰਦੇ ਹਨ। ਨਾਲ ਹੀ ਇਸ ਗੱਠਜੋੜ 'ਤੇ ਸਵਾਲ ਉੱਠਦਾ ਹੈ ਕਿ ਦੋਵਾਂ ਪਾਰਟੀਆਂ ਸੂਬੇ '2022 'ਚ ਹੋਣ ਵਾਲੀਆਂ ਕਿੰਨੀਆਂ ਸੀਟਾਂ 'ਤੇ ਚੋਣ ਲੜਣ ਲਈ ਮੈਦਾਨ 'ਚ ਉਤਰਦੀ ਹੈ।


ਪੰਜਾਬ ਕਾਂਗਰਸ ਵਿੱਚ ਵਿਵਾਦ ਜਾਰੀ: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਘਮਾਸਾਨ ਅਜੇ ਵੀ ਜਾਰੀ ਹੈ। ਪੰਜਾਬ ਵਿਚ ਕਾਂਗਰਸ ਦੋ ਹਿੱਸਿਆਂ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹਨ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹਨ। ਹੁਣ ਦੋਵਾਂ ਧੜਿਆਂ ਵਿਚਾਲੇ ਚੱਲ ਰਿਹਾ ਕਲੇਸ਼ ਜੱਗ ਜ਼ਾਹਿਰ ਹੋ ਚੁੱਕਿਆ ਹੈ, ਜਿਸ ਦੀ ਆਵਾਜ਼ ਪਾਰਟੀ ਹਾਈ ਕਮਾਨ ਤੱਕ ਵੀ ਪਹੁੰਚ ਚੁੱਕੀ ਹੈ।


ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਤਿੰਨ ਨੇਤਾਵਾਂ ਦੀ ਖੜਗੇ ਕਮੇਟੀ ਬਣਾਈ ਗਈ ਸੀ, ਜਿਸ ਨੇ ਹਾਈ ਕਮਾਂਡ ਨੂੰ ਰਿਪੋਰਟ ਸੌਂਪ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਵਿਵਾਦ ਦਾ ਕੋਈ ਹੱਲ ਪ੍ਰਤੀਤ ਨਹੀਂ ਹੁੰਦਾ। ਇਸ ਸਾਰੀ ਘਟਨਾ ਕਾਰਨ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਕਮਜ਼ੋਰ ਹੁੰਦੀ ਪ੍ਰਤੀਤ ਹੁੰਦੀ ਹੈ। ਇਸ ਸਥਿਤੀ ਦੇ ਵਿਚਕਾਰ ਪਾਰਟੀ ਲੀਡਰਸ਼ਿਪ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।


ਇਹ ਵੀ ਪੜ੍ਹੋ: ਦੁਬਈ ਵਿਚ ਫਸੇ ਗੁਰਦਾਸਪੁਰ ਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904