Lok Sabha Election: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ ਇਕੱਲਿਆਂ ਚੋਣ ਲੜਨ ਦੇ ਐਲਾਨ ਬਾਅਦ ਹੁਣ ਅਕਾਲੀ ਦਲ ਅਤੇ ਬੀਜੇਪੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਅੰਦਰਖਾਤੇ ਤਾਂ ਸਮੌਝਤਾ ਹੀ ਹੈ।
ਕਿਉਂ ਨਹੀਂ ਹੋਇਆ ਸਮਝੌਤਾ ?
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੱਠਜੋੜ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਮਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਇਹ ਸਿਰੇ ਨਹੀਂ ਚੜ੍ਹਿਆ ਕਿਉਂਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਕਰਨ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਜੋ ਵੀ ਇਨ੍ਹਾਂ ਨਾਲ ਆਵੇਗੀ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ ਇਸ ਕਰਕੇ ਦੋਵਾਂ ਪਾਰਟੀਆਂ ਗੱਠਜੋੜ ਤੋਂ ਪਿੱਛੇ ਹਟ ਗਈਆਂ। ਇਸ ਮੌਕੇ ਵੜਿੰਗ ਨੇ ਕਿਹਾ ਕਿ ਸੁਨੀਲ ਜਾਖੜ ਅਕਾਲੀ ਦਲ ਤੋਂ 6 ਸੀਟਾਂ ਦੀ ਮੰਗ ਕਰਦੇ ਹਨ ਤੇ ਇਸ ਦੇ ਨਾਲ ਹੀ ਉਹ ਫਿਰੋਜ਼ਪੁਰ ਸੀਟ ਦੀ ਵੀ ਮੰਗ ਕਰਦੇ ਸਨ। ਇਸ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅੜਿੱਕਾ ਬਣਿਆ ਪਰ ਅੰਦਰਖਾਤੇ ਤਾਂ ਇਹ ਦੋਵੇਂ ਇਕੱਠੇ ਹੀ ਹਨ।
ਵੜਿੰਗ ਨੇ ਕਿਹਾ ਸੁਨੀਲ ਜਾਖੜ ਨੂੰ ਡਰ ਹੈ ਕਿ ਜੇ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਪਾਰਟੀ ਨੂੰ ਜ਼ੀਰੋ ਸੀਟ ਆਈ ਤਾਂ ਉਨ੍ਹਾਂ ਦੀ ਪ੍ਰਧਾਨਗੀ ਨਹੀਂ ਬਚੇਗੀ ਤੇ ਪਾਰਟੀ ਵਿੱਚ ਉਨ੍ਹਾਂ ਦਾ ਰੁਤਬਾ ਵੀ ਕਾਇਮ ਨਹੀਂ ਰਹੇਗਾ। ਇਹੀ ਖ਼ਿਆਲ ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿੱਚ ਹੈ।
ਉੱਪਰੋਂ ਕੁਝ ਵੀ ਕਹਿਣ ਪਰ ਅੰਦਰਾਖੇ ਹੋਇਆ ਇਨ੍ਹਾਂ ਦਾ ਸਮਝੌਤਾ
ਵੜਿੰਗ ਨੇ ਕਿਹਾ ਕਿ ਭਾਂਵੇ ਇਨ੍ਹਾਂ ਨੇ ਗੱਠਜੋੜ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਅੰਦਰਖਾਤੇ ਤਾਂ ਇਹ ਦੋਵੇ ਧਿਰਾਂ ਇਕੱਠੀਆਂ ਹਨ। ਪਿਛਲੇ ਦਿਨੀਂ ਰਾਸ਼ਟਰਪਤੀ ਦੀ ਚੋਣ ਹੋਵੇ ਭਾਂਵੇ ਸੀਏਏ ਦਾ ਮੁੱਦਾ, ਇਨ੍ਹਾਂ ਨੇ ਭਾਜਪਾ ਦਾ ਸਾਥ ਦਿੱਤਾ ਹੈ। ਇਸ ਤੋਂ ਇਲਾਵਾ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਅਕਾਲੀ ਦਲ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ ਤੇ ਨਾ ਹੀ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਕੁਝ ਕਿਹਾ ਹੈ। ਇਸ ਦੇ ਨਾਲ ਹੀ ਵੜਿੰਗ ਨੇ ਅਕਾਲੀ ਦਲ ਨੂੰ ਸਵਾਲ ਪੁੱਛਿਆ ਕਿ ਉਹ ਇਹ ਵੀ ਸਾਫ਼ ਕਰ ਦੇਣਗੇ ਜੇ ਉਨ੍ਹਾਂ ਦੀ ਇੱਕ ਵੀ ਸੀਟ ਆ ਗਈ ਤਾਂ ਉਹ ਕਿਸ ਪਾਰਟੀ ਵੱਲ ਜਾਣਗੇ।