ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜ ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ। ਸੂਚੀ ਹੇਠਾਂ ਦਿੱਤੀ ਹੈ:
  • ਬੀਬੀ ਜਗੀਰ ਕੌਰ - ਹਲਕਾ ਖਡੂਰ ਸਾਹਿਬ
  • ਚਰਨਜੀਤ ਸਿੰਘ ਅਟਵਾਲ - ਜਲੰਧਰ (ਰਾਖਵਾਂ)
  • ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ - ਸ੍ਰੀ ਅਨੰਦਪੁਰ ਸਾਹਿਬ
  • ਸੁਰਜੀਤ ਸਿੰਘ ਰੱਖੜਾ - ਪਟਿਆਲਾ
  • ਦਰਬਾਰਾ ਸਿੰਘ ਗੁਰੂ - ਸ੍ਰੀ ਫ਼ਤਹਿਗੜ੍ਹ ਸਾਹਿਬ
ਬਾਦਲ ਨੇ ਇਹ ਵੀ ਕਿਹਾ ਕਿ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਬਾਦਲ ਨੇ ਉਕਤ ਲੋਕ ਸਭਾ ਹਲਕੇ ਐਲਾਨ ਦਿੱਤੇ ਹਨ ਪਰ ਲੋਕਾਂ ਨੂੰ ਬਠਿੰਡਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣ ਲੜਨ ਬਾਰੇ ਅੰਤਮ ਫੈਸਲਾ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।