ਅੰਮ੍ਰਿਤਸਰ: ਸੰਨ 1962 ‘ਚ ਚੀਨ ਨਾਲ ਹੋਈ ਲੜਾਈ ਦੌਰਾਨ ਲੱਦਾਖ ਨੂੰ ਬਚਾਉਣ ਵਾਲੇ ਲੈਫਟੀਨੈਂਟ ਬਿਕਰਮ ਸਿੰਘ ਦਾ ਪੰਜਾਬ ‘ਚ ਪਹਿਲਾ ਬੁੱਤ ਲੱਗਣ ਵਾਲਾ ਹੈ। ਖ਼ਾਸ ਗੱਲ ਹੈ ਕਿ ਆਦਮ ਕੱਦ ਤੋਂ ਵੱਡੇ ਇਸ ਬੁੱਤ ਨੂੰ ਅੰਮ੍ਰਿਤਸਰ ‘ਚ ਤਿਆਰ ਕੀਤਾ ਗਿਆ ਹੈ।


9 ਫੁੱਟ ਉੱਚੇ ਅਤੇ ਤਿੰਨ ਟਨ ਵਜ਼ਨੀ ਇਸ ਬੁੱਤ ਨੂੰ 45 ਦਿਨਾਂ ‘ਚ ਪ੍ਰਸਿੱਧ ਰੰਗਕਰਮੀ ਹਰਭਜਨ ਜੱਬਲ ਦੇ ਪੋਤੇ ਮਨਿੰਦਰ ਜੱਬਲ ਨੇ ਤਿਆਰ ਕੀਤਾ ਹੈ। ਇਸ ਨੂੰ ਨਵਾਂ ਸ਼ਹਿਰ ‘ਚ ਬਲਾਚੌਰ ਚੌਕ ‘ਤੇ ਅਪ੍ਰੈਲ ‘ਚ ਲਗਾਇਆ ਜਾਵੇਗਾ।



ਲੇਫਟੀਨੇਂਟ ਜਨਰਲ ਬਿਕਰਮ ਸਿੰਘ ਜਲੰਧਰ ਦੇ ਪਿੰਡ ਕਾਹਮਾ ‘ਚ ਪੈਦਾ ਹੋਏ ਸੀ। 1962 ‘ਚ ਚੀਨੀ ਫ਼ੌਜ ਲੱਦਾਖ ‘ਤੇ ਕਬਜ਼ਾ ਕਰ ਚੁੱਕੀ ਸੀ ਤਾਂ ਬਿਕ੍ਰਮ ਸਿੰਘ ਨੇ ਮੋਰਚਾ ਸਾਂਭਦੇ ਹੋਏ ਉਨ੍ਹਾਂ ਤੋਂ ਕਾਫੀ ਹਿੱਸਾ ਛੁਡਵਾ ਲਿਆ ਸੀ। ਇਸੇ ਲਈ ਉਨ੍ਹਾਂ ਨੂੰ ਲੱਦਾਖ ਦਾ ਹੀਰੋ ਵੀ ਕਿਹਾ ਜਾਂਦਾ ਹੈ। ਝਲਾਸ ਖੇਤਰ ‘ਚ 22 ਨਵੰਬਰ 1963 ਨੂੰ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ‘ਚ ਬਿਕਰਮ ਸਿੰਘ ਸ਼ਹਿਦ ਹੋ ਗਏ ਸੀ। ਉਨ੍ਹਾਂ ਨੂੰ ਮੌਤ ਤੋਂ ਬਾਅਦ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ ਸੀ।