ਦਰਅਸਲ ਖੰਨਾ ਪੁਲਿਸ ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰ ਕੇ ਫਾਦਰ ਐਂਥਨੀ ਕੋਲੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਕਮ ਜ਼ਬਤ ਕਰਨ ਦੀ ਜਾਣਕਾਰੀ ਦਿੱਤੀ ਸੀ। ਹੁਣ ਫਾਦਰ ਨੇ ਦੱਸਿਆ ਕਿ ਉਸ ਦਿਨ ਛਾਪੇਮਾਰੀ ਦੌਰਾਨ ਪੁਲਿਸ ਫਾਦਰ ਕੋਲੋਂ 15 ਕਰੋੜ ਰੁਪਏ ਤੋਂ ਲੈ ਕੇ ਗਈ ਸੀ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਪੁਲਿਸ ਵੱਲੋਂ 9 ਕਰੋੜ 66 ਲੱਖ ਰੁਪਏ ਦੀ ਰਿਕਵਰੀ ਦਿਖਾਈ ਗਈ ਹੈ।
ਫਾਦਰ ਨੇ ਦੱਸਿਆ ਕਿ ਜੋ ਪੈਸੇ ਖੰਨਾ ਪੁਲਿਸ ਨੇ ਜ਼ਬਤ ਕੀਤੇ ਸੀ, ਉਹ ਸਹੋਦਿਆ ਕੰਪਨੀ ਵੱਲੋਂ ਸਕੂਲਾਂ ਦੀਆਂ ਕਿਤਾਬਾਂ ਵੇਚ ਕੇ ਕਮਾਏ ਗਏ ਸੀ। ਕੰਪਨੀ ਵਿੱਚ ਉਹ 4 ਪਾਰਟਨਰਜ਼ ਹਨ। ਸਕੂਲਾਂ ਦੀ ਗਿਣਤੀ 40 ਤੋਂ 50 ਹੈ। ਉਨ੍ਹਾਂ ਦੱਸਿਆ ਕਿ ਪੂਰੇ ਸਾਲ ਦੌਰਾਨ ਪੂਰੇ ਪੰਜਾਬ ਵਿੱਚ 40 ਕਰੋੜ ਦੇ ਕਰੀਬ ਕਿਤਾਬਾਂ ਤੇ ਸਟੇਸ਼ਨਰੀ ਦਾ ਕਾਰੋਬਾਰ ਹੁੰਦਾ ਹੈ। ਤਾਜੁਬ ਦੀ ਗੱਲ ਹੈ ਕਿ ਪੁਲਿਸ ਵੱਲੋਂ ਜ਼ਬਤ ਕੀਤੀ ਰਕਮ 9 ਨਹੀਂ, ਬਲਕਿ 15 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ- 9,66,61,700 ਰੁਪਏ ਦੀ ਹਵਾਲਾ ਰਾਸ਼ੀ ਲਿਜਾਂਦੇ ਬਿਸ਼ਪ ਫਰੈਂਕੋ ਦੇ ਸਾਥੀ ਸਮੇਤ ਛੇ ਗ੍ਰਿਫ਼ਤਾਰ