ਅਕਾਲੀ ਦਲ ਦੇ ਲੀਡਰ ਤੇ ਸਾਬਕਾ ਸਾਂਸਦ ਦੀ ਮੌਤ
ਏਬੀਪੀ ਸਾਂਝਾ | 06 Sep 2019 11:01 AM (IST)
ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸਾਂਸਦ ਸੁਖਦੇਵ ਸਿੰਘ ਲਿਬੜਾ ਨਹੀ ਰਹੇ। ਲਿਬੜਾ ਨੇ ਸਵੇਰੇ 4 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ।
ਖੰਨਾ: ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਨਹੀਂ ਰਹੇ। ਲਿਬੜਾ ਨੇ ਸਵੇਰੇ 4 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ‘ਚ ਆਖਰੀ ਸਾਹ ਲਏ। ਦੱਸ ਦਈਏ ਕਿ ਸੁਖਦੇਵ ਸਿੰਘ ਲਿਬੜਾ 88 ਸਾਲ ਦੇ ਸੀ ਅਤੇ ਉਹ 17 ਸਾਲ ‘ਚ ਐਸਜੀਪੀਸੀ ਦੇ ਮੈਂਬਰ ਰਹੇ। ਪਹਿਲੀ ਵਾਰ ਲਿਬੜਾ 1985 ‘ਚ ਖੰਨਾ ਤੋਂ ਵਿਧਾਇਕ ਰਹੇ। ਇਸ ਮਗਰੋਂ 2004 ਤੋਂ 2012 ਤਕ ਉਹ ਲੋਕਸਭਾਂ ਮੈਂਬਰ ਰਹੇ। ਸੁਖਦੇਵ ਸਿੰਘ ਲਿਬੜਾ 2004 'ਚ ਅਕਾਲੀ ਦਲ ਵੱਲੋਂ ਰੋਪੜ ਤੋਂ ਅਤੇ ਦੂਜੀ ਵਾਰ 2009 'ਚ ਕਾਂਗਰਸ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਰਹੇ। ਇਸ ਤੋਂ ਇਲਾਵਾ ਸੁਖਦੇਵ ਸਿੰਘ ਲਿਬੜਾ ਨੂੰ ਇੱਕ ਵਾਰ 1998 ਤੋਂ 2004 ਤਕ ਰਾਜਸਭਾ ਮੈਂਬਰ ਵੀ ਰਹੇ। ਸੁਖਦੇਵ ਸਿੰਘ ਲਿਬੜਾ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਜੀ ਪਿੰਡ ਲਿਬੜਾ ਵਿਖੇ ਕੀਤਾ ਜਾਵੇਗਾ। ਲਿਬੜਾ ਦੇ ਦੇਹਾਂਤ 'ਤੇ ਸਿਆਸੀ ਹਲਕਿਆਂ ਚ ਸੋਗ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।