ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਟਾਲਾ ਵਿੱਚ ਸੂਗਰਫ਼ੈੱਡ ਦੇ ਸਾਬਕਾ ਚੇਅਰਮੇਨ ਸੁਖਬੀਰ ਸਿੰਘ ਵਾਹਲਾ ਦੇ ਘਰ ਪਹੁੰਚੇ। ਉਨ੍ਹਾਂ ਨੇ ਸੁਖਬੀਰ ਵਾਹਲਾ ਨੂੰ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਵਿੱਚ ਤੋਰਿਆ।


ਦੱਸ ਦਈਏ ਕਿ ਸੁਖਬੀਰ ਵਾਹਲਾ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਉਮੀਦਵਾਰ ਦੇ ਦਾਵੇਦਾਰ ਸਨ ਜਦਕਿ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ। ਅੱਜ ਸੁਖਬੀਰ ਬਾਦਲ ਨੇ ਬਟਾਲਾ ਪਹੁੰਚ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਹਮਾਇਤ ਵਿੱਚ ਸੁਖਬੀਰ ਵਾਹਲਾ ਨੂੰ ਤੋਰਿਆ। ਸੁੱਚਾ ਸਿੰਘ ਛੋਟੇਪੁਰ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਸ ਲਈ ਹੁਣ ਉਨ੍ਹਾਂ ਨੂੰ ਸਥਾਨਕ ਪੱਧਰ ਉੱਪਰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।


 


ਇਸ ਮੌਕੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਾਜਪਾ, ਕੈਪਟਨ ਅਮਰਿੰਦਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਬਾਰੇ ਕਿਹਾ ਕਿ ਹਰ ਇੱਕ ਨੂੰ ਆਪਣਾ ਹੱਕ ਹੈ ਪਰ ਉਨ੍ਹਾਂ ਕਿਹਾ ਨਾ ਕੁਝ ਹਾਸਲ ਹੋਣ ਵਾਲਾ ਗਠਜੋੜ ਹੈ।


ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਲਗਾਤਾਰ ਰੈਲੀਆਂ ਵਿੱਚ ਦਿੱਤੇ ਜਾ ਰਹੇ ਬਿਆਨਾਂ ਬਾਰੇ ਸੁਖਬੀਰ ਬਾਦਲ ਨੇ ਟਿੱਪਣੀ ਕਰਦੇ ਹੋਏ ਕਿਹਾ ਉਹ ਨਵਜੋਤ ਸਿੱਧੂ ਨਹੀਂ "ਮੈਂਟਲ ਸਿੱਧੂ ਹੈ"।


ਇਸ ਦੇ ਨਾਲ ਹੀ ਬੀਤੇ ਦਿਨ ਕਿਸਾਨਾਂ ਦੀ ਕੇਂਦਰ ਨੂੰ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਿਖੀ ਚਿੱਠੀ ਮਾਮਲੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਤੇ ਕਿਸਾਨਾਂ ਨੇ ਕਿਉਂ ਚਿੱਠੀ ਲਿਖੀ ਸੀ, ਇਸ ਦੀ ਜਾਂਚ ਹੋਣੀ ਜ਼ਰੂਰੀ ਹੈ।



ਇਹ ਵੀ ਪੜ੍ਹੋ: ਜਰਮਨੀ 'ਚ ਗ੍ਰਿਫਤਾਰ ਜਸਵਿੰਦਰ ਮੁਲਤਾਨੀ ਦੇ ਪਿਤਾ ਬੋਲੇ, ਉਹ ਕਦੇ ਭਾਰਤ ਨਹੀਂ ਆਇਆ, ਉਸ ਨੂੰ ਫਸਾਇਆ ਜਾ ਰਿਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904