ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ 100ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅੰਗਰੇਜ਼ਾਂ ਤੋਂ ਦੇਸ਼ ਦੀ ਆਜ਼ਾਦੀ ਵਿੱਚ ਵੀ ਅਕਾਲੀ ਦਲ ਦਾ ਸ਼ਾਨਦਾਰ ਯੋਗਦਾਨ ਰਿਹਾ। 14 ਦਸੰਬਰ, 1920 ਨੂੰ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ਤੇ ਸਿੱਖਾਂ ਦੀ ਅਵਾਜ਼ ਬਣ ਕੇ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਲਈ ਇਸ ਪਾਰਟੀ ਦੀ ਸਾਥਪਨਾ ਕੀਤੀ ਗਈ ਸੀ।
7 ਜੁਲਾਈ, 1925 ਨੂੰ ਗੁਰਦੁਆਰਾ ਬਿੱਲ ਲਾਗੂ ਹੋਣ ਮਗਰੋਂ ਅਕਾਲੀ ਦਲ ਨੇ ਆਜ਼ਾਦੀ ਦੀ ਲੜਾਈ ਲੜੀ ਸੀ। 1937 'ਚ ਅਕਾਲੀ ਦਲ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ। ਆਪਣੇ ਇਸ ਲੰਬੇ ਸਫਰ ਦੌਰਾਨ ਅਕਾਲੀ ਦਲ ਕਈ ਵਾਰ ਟੁੱਟਿਆ ਵੀ। 60 ਦੇ ਦਹਾਕੇ ਵਿੱਚ ਪਾਰਟੀ ਦੇ ਦਿਗੱਜ ਨੇਤਾ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਵੀ ਕੁਝ ਸਮੇਂ ਲਈ ਪਾਰਟੀ ਤੋਂ ਦੂਰ ਰਹੇ। ਅਜੋਕੇ ਦੌਰ ਵਿੱਚ, ਅਕਾਲੀ ਦਲ ਵੱਖ-ਵੱਖ ਨਾਵਾਂ ਨਾਲ ਮੌਜੂਦ ਹੈ ਪਰ ਸ੍ਰੋਮਣੀ ਅਕਾਲੀ ਦਲ ਬਾਦਲ ਰਾਜਨੀਤਕ, ਧਾਰਮਿਕ ਪੱਧਰ 'ਤੇ ਸਭ ਤੋਂ ਵੱਧ ਸਰਗਰਮ ਹੈ।
1920 ਤੋਂ ਇਹ ਰਹੇ ਅਕਾਲੀ ਦਲ ਦੇ ਪ੍ਰਧਾਨ
ਸਰਮੁਖ ਸਿੰਘ ਝਬਾਲ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੁਖੀ ਸੀ। ਫਿਰ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਤਾਰਾ ਸਿੰਘ ਥੇਥਰ, ਤੇਜਾ ਸਿੰਘ ਅਕਾਰਪੁਰੀ, ਬਾਬੂ ਲਾਭ ਸਿੰਘ, ਉਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਪ੍ਰੀਤਮ ਸਿੰਘ ਗੋਧਰਾਂ, ਹੁਕਮ ਸਿੰਘ, ਸੰਤ ਫਤਹਿ ਸਿੰਘ, ਅੱਛਰ ਸਿੰਘ, ਭੁਪਿੰਦਰ ਸਿੰਘ, ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਬਾਦਲ ਅਕਾਲੀ ਦਲ ਦੇ 20ਵੇਂ ਪ੍ਰਧਾਨ ਹਨ।
ਸ਼੍ਰੋਮਣੀ ਅਕਾਲੀ ਮਨਾ ਰਿਹਾ 100 ਸਾਲਾ ਸਥਾਪਨਾ ਦਿਵਸ, ਐਸਾ ਰਿਹਾ ਹੁਣ ਤੱਕ ਦਾ ਸਫਰ
ਏਬੀਪੀ ਸਾਂਝਾ
Updated at:
14 Dec 2020 10:03 AM (IST)
ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ 100ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅੰਗਰੇਜ਼ਾਂ ਤੋਂ ਦੇਸ਼ ਦੀ ਆਜ਼ਾਦੀ ਵਿੱਚ ਵੀ ਅਕਾਲੀ ਦਲ ਦਾ ਸ਼ਾਨਦਾਰ ਯੋਗਦਾਨ ਰਿਹਾ।
ਪੁਰਾਣੀ ਤਸਵੀਰ
- - - - - - - - - Advertisement - - - - - - - - -