ਗੁਰਦਾਸਪੁਰ: ਕੱਲ੍ਹ ਰਾਤ ਗੁਰਦਾਸਪੁਰ ਦੇ ਕਸਬੇ ਧਾਰੀਵਾਲ 'ਚ ਸ਼ਿਵ ਸੈਨਾ ਦੇ ਯੂਥ ਪ੍ਰਧਾਨ ਹਨੀ ਮਹਾਜਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਵਿੱਚ ਮਹਾਜਨ ਨੂੰ ਤਿੰਨ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਘਟਨਾ 'ਚ ਇੱਕ ਦੁਕਾਨਦਾਰ ਦੇ ਸਿਰ 'ਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਹਾਜਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਰੋਸ ਵਜੋਂ ਲੋਕਾਂ ਨੇ ਪੂਰਾ ਸ਼ਹਿਰ ਬੰਦ ਰੱਖਿਆ। ਉਧਰ ਸ਼ਿਵ ਸੈਨਾ ਦੇ ਕਈ ਲੀਡਰਾਂ ਤੇ ਆਗੂਆਂ ਨੇ ਮਿਲ ਕੇ ਇਲਾਕੇ 'ਚ ਰੋਸ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਮੰਗ ਕੀਤੀ ਕੇ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਜ਼ਖਮੀ ਸ਼ਿਵ ਸੈਨਾ ਆਗੂ ਦਾ ਇਲਾਜ ਸਰਕਾਰ ਆਪਣੇ ਖਰਚੇ ‘ਤੇ ਕਰਵਾਇਆ ਜਾਵੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ ਅਤੇ ਐਸਐਸਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਆਗੂਆਂ ਵੱਲੋਂ ਰੱਖੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਨੂੰ ਭੇਜੀਆਂ ਜਾਣਗੀਆਂ ਤੇ ਜਲਦੀ ਹੀ ਉਨ੍ਹਾਂ ਦੀ ਮੀਟਿੰਗ ਵੀ ਕਰਵਾਈ ਜਾਵੇਗੀ। ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇ।
ਗੁਰਦਾਸਪੁਰ 'ਚ ਸ਼ਿਵ ਸੈਨਾ ਯੂਥ ਪ੍ਰਧਾਨ ਤੇ ਜਾਨਲੇਵਾ ਹਮਲੇ ਮਗਰੋਂ ਦਹਿਸ਼ਤ ਦਾ ਮਾਹੌਲ
ਏਬੀਪੀ ਸਾਂਝਾ
Updated at:
11 Feb 2020 06:38 PM (IST)
ਕੱਲ੍ਹ ਰਾਤ ਗੁਰਦਾਸਪੁਰ ਦੇ ਕਸਬੇ ਧਾਰੀਵਾਲ 'ਚ ਸ਼ਿਵ ਸੈਨਾ ਦੇ ਯੂਥ ਪ੍ਰਧਾਨ ਹਨੀ ਮਹਾਜਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਵਿੱਚ ਮਹਾਜਨ ਨੂੰ ਤਿੰਨ ਗੋਲੀਆਂ ਲੱਗੀਆਂ ਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਘਟਨਾ 'ਚ ਇੱਕ ਦੁਕਾਨਦਾਰ ਦੇ ਸਿਰ 'ਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਹਾਜਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
- - - - - - - - - Advertisement - - - - - - - - -