ਤਰਨ ਤਾਰਨ: ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜ਼ਿਲ੍ਹਾ ਤਰਨ ਤਾਰਨ 'ਚ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੁ ਦੀ ਅਗਵਾਈ ਹੇਠ ਸ਼ਹਿਰ 'ਚ ਮਾਰਚ ਕੱਢਿਆ ਗਿਆ। ਇਸ ਮਗਰੋਂ ਚੌਕ ਚਾਰ ਖੰਭਾ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।

ਅਸ਼ਵਨੀ ਕੁਮਾਰ ਕੁੱਕੁ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਨੂੰ ਖਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਵਪਾਰੀਆਂ ਦੇ ਵਪਾਰ ਵਿੱਚ GST ਤੇ ਨੋਟਬੰਦੀ ਕਰਕੇ ਗਿਰਾਵਟ ਲਿਆਂਦੀ। ਹੁਣ ਕਿਸਾਨਾਂ ਮਾਰੂ ਨੀਤੀਆਂ ਲਿਆ ਕਿ ਖੇਤੀ ਕਾਨੂੰਨ ਬਣਾਏ ਹਨ।