ਰੌਬਟ ਦੀ ਰਿਪੋਰਟ


 


ਚੰਡੀਗੜ੍ਹ: ਮੋਗਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਦੇ ਐਸਐਚਓ ਨੇ ਮੋਗਾ ਦੇ ਡਿਪਟੀ ਮੇਅਰ ਦੇ ਹੀ ਥੱਪੜ ਜੜ ਦਿੱਤਾ।ਇਸ ਘਟਨਾ ਮਗਰੋਂ ਵੀਡੀਆ ਅੱਗ ਵਾਂਗ ਫੈਲ ਗਿਆ ਅਤੇ ਲੋਕ ਲੁਧਿਆਣਾ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕਰਨ ਲਈ ਇਕੱਠੇ ਹੋ ਗਏ।


 






 


ਦਰਅਸਲ, ਲੁਧਿਆਣਾ ਪੁਲਿਸ ਇੱਕ ਚੋਰੀ ਦਾ ਮੋਟਰਸਾਈਕਲ ਰਿਕਵਰ ਕਰਨ ਲਈ ਮੋਗਾ ਆਈ ਸੀ।ਇਸ ਦੌਰਾਨ ਲੁਧਿਆਣਾ ਪੁਲਿਸ ਦੇ ਐਸਐਚਓ ਕੁਲਦੀਪ ਸਿੰਘ ਨੇ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਥੱਪੜ ਮਾਰ ਦਿੱਤਾ।ਇਸ ਮਗਰੋਂ ਮੋਗਾ ਵਾਸੀ ਲੁਧਿਆਣਾ ਪੁਲਿਸ ਦਾ ਘਿਰਾਓ ਕਰਨ ਲਈ ਇਕੱਠੇ ਹੋ ਗਏ।ਸਥਿਤੀ ਨੂੰ ਵੇਖਦੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। 


ਲੁਧਿਆਣਾ ਪੁਲਿਸ ਮੋਗਾ ਦੇ ਕਬਾੜੀ ਬਾਜ਼ਾਰ ਵਿੱਚ ਜਾਂਚ ਕਰਨ ਪਹੁੰਚੀ ਸੀ। ਫਿਰ ਉਸ ਸਮੇਂ ਡਿਪਟੀ ਮੇਅਰ ਅਸ਼ੋਕ ਧਮੀਜਾ ਉੱਥੇ ਪਹੁੰਚੇ। ਦੁਕਾਨ ਦੇ ਮਾਲਕ ਨੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਡਿਪਟੀ ਮੇਅਰ ਨੂੰ ਉੱਥੇ ਬੁਲਾਇਆ। ਜਿਸ ਤੋਂ ਬਾਅਦ ਡਿਪਟੀ ਮੇਅਰ ਅਤੇ ਪੁਲਿਸ ਦੇ ਐਸਐਚਓ ਕੁਲਦੀਪ ਸਿੰਘ ਵਿਚਾਲੇ ਬਹਿਸ ਹੋ ਗਈ।ਇਸ ਦੌਰਾਨ ਪੁਲਿਸ ਵਾਲੇ ਨੇ ਡਿਪਟੀ ਮੇਅਰ ਨੂੰ ਥੱਪੜ ਮਾਰ ਦਿੱਤਾ।ਇਸ ਘਟਨਾ ਤੋਂ ਬਾਅਦ ਲੋਕ ਦੁਕਾਨ ਦੇ ਬਾਹਰ ਇਕੱਠੇ ਹੋ ਗਏ ਅਤੇ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ। ਹਾਲਾਂਕਿ ਥੱਪੜ ਮਾਰਨ ਵਾਲਾ ਐਸਐਚਓ ਬਾਅਦ ਵਿੱਚ ਕਹਿ ਰਿਹਾ ਸੀ ਕਿ ਮੈਨੂੰ ਨਹੀਂ ਪਤਾ ਸੀ ਕਿ ਉਹ ਡਿਪਟੀ ਮੇਅਰ ਹੈ।


ਥੱਪੜ ਮਾਰਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਤੇਜ਼ੀ ਨਾਲ ਵਾਈਰਲ ਵੀ ਹੋ ਗਈ।ਹੁਣ ਵੇਖਣਾ ਹੋਏਗਾ ਇਸ ਮਾਮਲੇ ਵਿੱਚ ਅਗੇ ਕੀ ਕਾਰਵਾਈ ਕੀਤੀ ਜਾਂਦੀ ਹੈ।SHO ਕੁਲਦੀਪ ਸਿੰਘ ਲੁਧਿਆਣਾ ਦੇ ਡਵੀਜ਼ਨ ਨੰਬਰ 5 ਵਿੱਚ ਤਾਇਨਾਤ ਹੈ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ