ਚੰਡੀਗੜ੍ਹ: ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਤੇ ਉਨ੍ਹਾਂ ਦੇ ਪਤੀ ਅਨੁਪਮ ਖੇਰ ਦੀ ਹਰ ਪਾਸੇ ਚਰਚਾ ਹੋ ਰਹੀ ਸੀ। ਇਸ ਵਾਰ ਲੱਗਦਾ ਹੈ ਸਮਾਂ ਦਾ ਚੱਕਰ ਘੁੰਮ ਗਿਆ ਹੈ ਕਿਉਂਕਿ ਨਜ਼ਾਰਾ ਬਦਲਿਆ ਹੋਇਆ ਜਾਪਦਾ ਹੈ। ਇਸ ਵਾਰ ਉਨ੍ਹਾਂ ਦੀਆਂ ਚੋਣ ਸਭਾਵਾਂ ‘ਚ ਭੀੜ ਵੀ ਘੱਟ ਹੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੇ ਦੋ ਪ੍ਰੋਗ੍ਰਾਮ ਵੀ ਕੈਂਸਲ ਹੋ ਗਏ। ਉਧਰ ਬੁੱਧਵਾਰ ਨੂੰ ਡੋਰ ਟੂ ਡੋਰ ਕੰਪੇਨ ਦੌਰਾਨ ਉਨ੍ਹਾਂ ਨੂੰ ਇੱਕ ਦੁਕਾਨਦਾਰ ਨੇ 2014 ਦੇ ਵਾਅਦਿਆਂ ਬਾਰੇ ਪੁੱਛਿਆ ਤਾਂ ਉਹ ਜਵਾਬ ਨਹੀਂ ਦੇ ਸਕੇ।


ਅਨੁਪਮ ਖੇਰ ਮੰਗਲਵਾਰ ਸਵੇਰੇ ਸਮਰਥਕਾਂ ਨਾਲ ਸੈਕਟਰ 28 ਦੇ ਬਾਜ਼ਾਰ ‘ਚ ਲੋਕਾਂ ਨਾਲ ਗੱਲ ਕਰ ਰਹੇ ਸੀ। ਇਸ ਦੌਰਾਨ ਇੱਕ ਦੁਕਾਨਦਾਰ ਅਧਿਰਾਜ ਨੇ ਉਨ੍ਹਾਂ ਅੱਗੇ ਪੰਜ ਸਾਲ ਪਹਿਲਾਂ ਦਾ ਅਖ਼ਬਾਰ ਕਰ ਦਿੱਤਾ ਤੇ ਅਨੁਪਮ ਨੂੰ ਸਾਰੇ ਵਾਅਦੇ ਪੜ੍ਹਨ ਨੂੰ ਕਿਹਾ। ਇਸ ਦੇ ਨਾਲ ਹੀ ਪੁੱਛਿਆ ਕਿ ਉਨ੍ਹਾਂ ਦੀ ਪਤਨੀ ਨੇ ਕਿਹੜਾ ਵਾਅਦਾ ਪੂਰਾ ਕੀਤਾ ਹੈ।


ਇਸ ਦਾ ਜਵਾਬ ਅਨੁਪਮ ਨੇ ਦਿੰਦੇ ਕਿਹਾ ਕਿ ਇਸ ਵਾਰ ਸਾਰੇ ਵਾਅਦੇ ਪੂਰੇ ਹੋਣਗੇ। ਇਹ ਕਹਿ ਉਹ ਚਲੇ ਗਏ। ਇਸ ਦੌਰਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।