ਜਲੰਧਰ: ਬੀਤੇ ਦਿਨੀਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ ਸੀ। ਲੜਕੀ ਦੀ ਹਾਲਤ ਗੰਭੀਰ ਸੀ ਜਦਕਿ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਲੜਕੀ ਦੀ ਵੀ ਮੌਤ ਹੋ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਸੀਮਾ ਨੂੰ ਗੋਲੀ ਮਾਰੀ ਤੇ ਖੁਦ 'ਤੇ ਵੀ ਗੋਲੀਆਂ ਚਲਾ ਲਈਆਂ।
ਇਸ ਮਾਮਲੇ ਵਿੱਚ ਖ਼ੁਲਾਸਾ ਹੋਇਆ ਹੈ ਕਿ ਜਿਸ ਪਿਸਤੌਲ ਨਾਲ ਲੜਕੇ ਨੇ ਗੋਲ਼ੀ ਚਲਾਈ ਸੀ, ਉਹ ਕਿਸੇ ਮਹਿਲਾ ਦੇ ਨਾਂ 'ਤੇ ਦਰਜ ਹੈ। ਮਹਿਲਾ ਨੇ ਮੌਤ ਤੋਂ ਪਹਿਲਾਂ ਪਿਸਤੌਲ ਕਪੂਰਥਲਾ ਦੇ ਗਨ ਹਾਊਸ ਵਿੱਚ ਜਮ੍ਹਾ ਕਰਵਾਇਆ ਸੀ। ਉਸ ਗੰਨ ਹਾਊਸ ਦਾ ਮਾਲਕ ਵੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਪਤਾ ਕਰ ਰਹੀ ਹੈ ਕਿ ਲੜਕੇ ਕੋਲ ਉਹ ਪਿਸਤੌਲ ਕਿਵੇਂ ਆਇਆ?
ਸਬੰਧਿਤ ਖ਼ਬਰ: ਪ੍ਰੇਮ ਸਬੰਧਾਂ ਕਰਕੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਕਿੱਥੋਂ ਆਇਆ ਪਿਸਤੌਲ?
ਛੇ ਮਹੀਨੇ ਪਹਿਲਾਂ ਤੱਕ ਲਵਲੀ ਆਟੋਜ਼ ਸ਼ੋਅਰੂਮ ਵਿੱਚ ਕੰਮ ਕਰਨ ਵਾਲੇ 26 ਸਾਲ ਦੇ ਮਨਪ੍ਰੀਤ ਨੇ 6 ਮਈ ਨੂੰ ਸ਼ੋਅਰੂਮ ਆ ਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਇੱਕ ਗੋਲੀ ਲੜਕੀ ਦੇ ਸਿਰ ਵਿੱਚ ਲੱਗੀ ਸੀ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਈ ਸੀ। ਲੜਕੀ ਨੂੰ ਗੋਲ਼ੀ ਮਾਰਨ ਪਿੱਛੋਂ ਤੁਰੰਤ ਬਾਅਦ ਲੜਕੇ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਜਲੰਧਰ ਦੇ ਸ਼ੋਅਰੂਮ 'ਚ ਗੋਲ਼ੀ ਦਾ ਸ਼ਿਕਾਰ ਲੜਕੀ ਦੀ ਮੌਤ, ਮਹਿਲਾ ਦੇ ਨਾਂ ਦਰਜ ਸੀ ਪਿਸਤੌਲ
ਏਬੀਪੀ ਸਾਂਝਾ
Updated at:
09 May 2019 11:53 AM (IST)
ਜਲੰਧਰ: ਬੀਤੇ ਦਿਨੀਂ ਜਲੰਧਰ ਦੇ ਲਵਲੀ ਆਟੋਜ਼ ਸ਼ੋਅਰੂਮ ਵਿੱਚ ਇੱਕ ਨੌਜਵਾਨ ਨੇ ਲੜਕੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਆਪ ਖ਼ੁਦਕੁਸ਼ੀ ਕਰ ਲਈ ਸੀ। ਲੜਕੀ ਦੀ ਹਾਲਤ ਗੰਭੀਰ ਸੀ ਜਦਕਿ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਲੜਕੀ ਦੀ ਵੀ ਮੌਤ ਹੋ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਲੜਕੇ ਨੇ ਪ੍ਰੇਮ ਸਬੰਧਾਂ ਕਾਰਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਸੀਮਾ ਨੂੰ ਗੋਲੀ ਮਾਰੀ ਤੇ ਖੁਦ 'ਤੇ ਵੀ ਗੋਲੀਆਂ ਚਲਾ ਲਈਆਂ।
- - - - - - - - - Advertisement - - - - - - - - -