ਰੋਹਤਕ: ਚੋਣ ਪ੍ਰਚਾਰ ਕਰਦਿਆਂ ਅਕਸਰ ਸਿਆਸਤਦਾਨਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ। ਇਸੇ ਕੜੀ ਵਿੱਚ ਰੋਹਤਕ ਵਿੱਚ ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਦੇ ਪੱਖ ਵਿੱਚ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 'ਅਹਿਸਾਨ ਫਰਾਮੋਸ਼' ਕਰਾਰ ਦੇ ਦਿੱਤਾ। ਸਿੱਧੂ ਨੇ ਕਿਹਾ ਕਿ ਉਹ ਆਪਣੇ ਗੁਰੂ ਦੇ ਨਾ ਹੋਏ ਤਾਂ ਹੋਰ ਕਿਸਦੇ ਕੀ ਹੋਣਗੇ?
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਵੀ ਗੁਨਾਹ ਕਰਕੇ ਆਪਣੇ ਗੁਰੂ ਕੋਲ ਜਾਓ, ਮੁਆਫ਼ੀ ਜ਼ਰੂਰ ਮਿਲੇਗੀ। ਪਰ ਧਰਤੀ ਵੀ ਅਹਿਸਾਨ ਫਰਾਮੋਸ਼ ਇਨਸਾਨ ਦਾ ਬੋਝ ਨਹੀਂ ਚੁੱਕ ਸਕਦੀ। ਸਿੱਧੂ ਨੇ ਕਿਹਾ ਕਿ ਗੁਜਰਾਤ ਵਿੱਚ ਜਦੋਂ ਕੇਸ਼ੂਭਾਈ ਪਟੇਲ ਨੇ ਬਗਾਵਤ ਕੀਤੀ ਤਾਂ ਅਡਵਾਨੀ ਨੇ ਅੰਗਦ ਵਾਂਗ ਪੈਰ ਅੜਾ ਕੇ ਉਨ੍ਹਾਂ ਨੂੰ ਬਚਾਇਆ।
ਗੁਜਰਾਤ ਦੰਗਿਆਂ ਬਾਅਦ ਜਦੋਂ ਅਡਵਾਣੀ ਨੇ ਮੋਦੀ ਦਾ ਅਸਤੀਫ਼ਾ ਮੰਗਿਆ ਤਾਂ ਵੀ ਅਡਵਾਣੀ ਨੇ ਹੀ ਉਨ੍ਹਾਂ ਨੂੰ ਬਚਾਇਆ। ਹੁਣ ਜੋ ਇਨਸਾਨ ਆਪਣੇ ਗੁਰੂ ਦਾ ਨਹੀਂ ਹੋ ਸਕਿਆ, ਉਹ ਕਿਸੇ ਦਾ ਨਹੀਂ ਹੋ ਸਕਦਾ। ਅਹਿਸਾਨ ਫਰਾਮੋਸ਼ ਦਾ ਬੋਝ ਧਰਤੀ ਵੀ ਨਹੀਂ ਚੁੱਕ ਸਕਦੀ। ਇਸ ਲਈ ਅਜਿਹੇ ਇਨਸਾਨ ਨੂੰ ਚੱਲਦਾ ਕਰਨ ਵਿੱਚ ਹੀ ਭਲਾਈ ਹੈ।
ਸਿੱਧੂ ਦੇ ਫਿਰ ਵਿਗੜੇ ਬੋਲ, ਪੀਐਮ ਮੋਦੀ ਬਾਰੇ ਕਹਿ ਗਏ ਵੱਡੀ ਗੱਲ
ਏਬੀਪੀ ਸਾਂਝਾ
Updated at:
09 May 2019 08:22 AM (IST)
ਰੋਹਤਕ ਵਿੱਚ ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਦੇ ਪੱਖ ਵਿੱਚ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 'ਅਹਿਸਾਨ ਫਰਾਮੋਸ਼' ਕਰਾਰ ਦੇ ਦਿੱਤਾ। ਸਿੱਧੂ ਨੇ ਕਿਹਾ ਕਿ ਉਹ ਆਪਣੇ ਗੁਰੂ ਦੇ ਨਾ ਹੋਏ ਤਾਂ ਹੋਰ ਕਿਸਦੇ ਕੀ ਹੋਣਗੇ?
- - - - - - - - - Advertisement - - - - - - - - -