ਪਟਿਆਲਾ: ਬੀਤੇ ਕੱਲ ਦਿੱਲੀ ਵਿੱਚ ਹਾਜ਼ਰੀ ਲਗਾਉਣ ਤੋਂ ਪੰਜਾਬ ਪਰਤੇ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਪ੍ਰਾਈਵੇਟ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਤੋਂ ਰਵਾਨਾ ਹੋਏ ਹਨ।ਹਾਲਾਂਕਿ ਇਹ ਸਪਸ਼ੱਟ ਨਹੀਂ ਹੈ ਕਿ ਸਿੱਧੂ ਕਿਸ ਥਾਂ ਲਈ ਨਿਕਲੇ ਹਨ ਪਰ ਕਿਆਸ ਇਹ ਲਾਏ ਜਾ ਰਹੇ ਹਨ ਕਿ ਸਿੱਧੂ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਨਸਮਸਤਕ ਹੋਣ ਲਈ ਗਏ ਹਨ।ਸਿੱਧੂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ।ਪਰ ਨਵਜੋਤ ਸਿੱਧੂ ਦਾ ਜੋ ਅੱਜ ਪ੍ਰਭਾਵ ਸੀ ਉਹ ਕਾਫੀ ਆਤਮ ਵਿਸ਼ਵਾਸ ਵਾਲਾ ਸੀ।ਇਸ ਦੌਰਾਨ ਉਹ ਕੁੱਝ ਵੀ ਨਹੀਂ ਬੋਲੇ।
ਸਿੱਧੂ ਕਾਰ ਵਿੱਚ ਬੈਠ ਕੇ ਮੀਡੀਆ ਨੂੰ ਥਮਜ਼ ਅਪ ਦਿਖਾ ਕੇ ਗਏ ਹਨ।ਹੁਣ ਇਸ ਥਮਜ਼ ਅਪ ਦਾ ਕੀ ਇਸ਼ਾਰਾ ਹੈ ਇਹ ਤਾਂ ਅੱਜ ਕੱਲ੍ਹ ਵਿੱਚ ਹੋਣ ਵਾਲੇ ਐਲਾਨ ਤੋਂ ਬਾਅਦ ਸਾਫ ਹੋ ਜਾਏਗਾ।ਦੱਸ ਦੇਈਏ ਕਿ ਬੀਤੇ ਕੱਲ੍ਹ ਨਵਜੋਤ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਸੀ।ਅੰਮ੍ਰਿਤਸਰ ਵਿੱਚ ਸਿੱਧੂ ਸਮਰਥਕਾਂ ਨੇ ਮਠਿਆਈ ਵੀ ਵੰਡੀ ਸੀ।ਪੰਜਾਬ ਵਿੱਚ ਚਾਰੇ ਪਾਸੇ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਚਰਚਾ ਹੈ।ਪੰਜਾਬ ਦੀ ਰਾਜਨੀਤੀ ਦਾ ਸਿੱਧੂ ਇਸ ਵੇਲੇ ਕੇਂਦਰ ਬਿੰਦੂ ਬਣੇ ਹੋਏ ਹਨ।ਕਾਂਗਰਸ ਹਾਈ ਕਮਾਨ ਕਿਸੇ ਵੇਲੇ ਵੀ ਸਿੱਧੂ ਨੂੰ ਪ੍ਰਧਾਨ ਐਲਾਨ ਸਕਦੀ ਹੈ।ਜੂਨ ਮਹੀਨੇ ਤੋਂ ਹੀ ਪੰਜਾਬ ਕਾਂਗਰਸ 'ਚ ਸਿਆਸੀ ਹੱਲ ਚੱਲ ਜਾਰੀ ਹੈ।