Punjabi News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਅੰਮ੍ਰਿਤਪਾਲ ਸਿੰਘ ਮਾਮਲੇ ਨੂੰ ਲੈ ਕੇ ਮੂਸੇਵਾਲਾ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਕੌਣ ਹੈ, ਕਿੱਥੋਂ ਆਇਆ, ਕੀ ਗੱਲ ਹੈ ਪਰ ਉਸ ਨੇ ਬੱਚਿਆਂ ਨੂੰ ਸਿੱਖੀ ਲਈ ਪ੍ਰੇਰਿਤ ਕੀਤਾ ਹੈ, ਨੈਤਿਕਤਾ ਦਾ ਪਾਠ ਪੜ੍ਹਾਇਆ ਹੈ, ਉਸ ਦਾ ਕੋਈ ਵੀ ਗਲਤ ਕਰਨਾਮਾ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਉਸ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਇਹ ਵੀ  ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨੈਸ਼ਨਲ ਹਾਈਵੇ ਜਾਮ ਕਰਨ ਦੀ ਕਾਲ ਦੇਣ ਵਾਲੇ 2 ਨੌਜਵਾਨ ਗ੍ਰਿਫ਼ਤਾਰ


ਵਾਰ-ਵਾਰ 'ਜ਼ਖਮਾਂ ਨੂੰ ਕੁਰੇਦਣ ਦੀ ਹੋ ਰਹੀ ਕੋਸ਼ਿਸ਼'

ਮੂਸੇਵਾਲਾ ਦੀ ਮਾਤਾ ਚਰਨ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੇਟੇ ਸਿੱਧੂ ਮੂਸੇਵਾਲਾ ਦੀ ਬਰਸੀ ਦਾ ਐਲਾਨ ਕੀਤੇ ਘੱਟੋ-ਘੱਟ 20 ਤੋਂ 25 ਦਿਨ ਬੀਤ ਚੁੱਕੇ ਹਨ ਪਰ ਪੁਲਿਸ ਨੂੰ ਅਜਨਾਲਾ ਕਾਂਡ ’ਤੇ ਕਾਰਵਾਈ ਕਰਨ ਦਾ ਸੁਪਨਾ ਹੁਣ ਹੀ ਕਿਉਂ ਆਇਆ, ਪਹਿਲਾਂ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਉਸ ਦੇ ਜ਼ਖ਼ਮਾਂ ਨੂੰ ਵਾਰ-ਵਾਰ ਕੁਰੇਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਨਾਲਾ ਕਾਂਡ ਨੂੰ ਲੈ ਕੇ ਅੰਮ੍ਰਿਤਪਾਲ 'ਤੇ ਉਸੇ ਦਿਨ ਕਾਰਵਾਈ ਕਿਉਂ ਨਹੀਂ ਕੀਤੀ ਗਈ।

 



ਸਿੱਧੂ ਮੂਸੇਵਾਲਾ ਦੀ ਮਾਂ ਨੇ ਬਿਨਾਂ ਨਾਮ ਲਏ ਲਾਰੈਂਸ ਬਿਸ਼ਨੋਈ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਦਰ ਬੈਠ ਕੇ ਇੰਟਰਵਿਊ ਕਰਦੇ ਹਨ ਕਿ ਸਿੱਧੂ ਦਾ ਫਲਾਣੇ ਸ਼ਖਸ ਨੇ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੇ ਸਾਰੇ ਅਫ਼ਸਰ ਜ਼ਿੰਦਾ ਹਨ, ਜਾਂਚ ਬੰਦ ਨਹੀਂ ਹੋਈ, ਮੁੜ ਖੋਲ੍ਹੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਚਰਨ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਦਾ ਕੋਈ ਕਸੂਰ ਹੈ ਤਾਂ ਉਹ ਦੋਵੇਂ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਸਿੱਧੂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਸਿੱਧੂ ਦੇ ਮਾਂ-ਬਾਪ ਹਾਂ, ਜਿਸ ਤਰ੍ਹਾਂ ਉਹ ਛਾਤੀ ਚੋੜੀ ਕਰਕੇ ਜਿਉਂ ਕੇ ਗਿਆ ਹੈ, ਓਵੇਂ ਹੀ ਅਸੀਂ ਵੀ ਜਿਉਂ ਕੇ ਜਾਵਾਂਗੇ ,ਭਾਵੇਂ ਜੋ ਗੋਲੀ ਕੱਲ ਚੱਲਣੀ ਹੈ, ਉਹ ਅੱਜ ਹੀ ਲੱਗ ਜਾਵੇ। ਇਸ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।