Ludhiana News : ਖੰਨਾ ਪੁਲਿਸ ਨੇ ਅਮਰੀਕਾ 'ਚ ਬੈਠੇ ਗੈਂਗਸਟਰ ਲਵਜੀਤ ਕੰਗ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਤਿੰਨ ਨਜਾਇਜ਼ ਹਥਿਆਰ ਮਿਲੇ ਹਨ। 32 ਬੋਰ ਦੇ ਤਿੰਨ ਪਿਸਤੌਲਾਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੀਆਂ ਗਈਆਂ ਹਨ। ਫਾਜਿਲਕਾ ਦਾ ਰਹਿਣ ਵਾਲਾ ਇਹ ਮਨਪ੍ਰੀਤ ਸਿੰਘ ਮਨੀ ਗੈਂਗਸਟਰ ਕੰਗ ਦੇ ਸਾਥੀਆਂ ਨੂੰ ਹਥਿਆਰ ਮਹੱਈਆ ਕਰਾਉਂਦਾ ਸੀ। ਇਸਦੇ ਖਿਲਾਫ਼ ਦਿੱਲੀ ਅਤੇ ਰਾਜਸਥਾਨ ਵਿਖੇ ਵੀ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ।


ਇਹ ਵੀ  ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨੈਸ਼ਨਲ ਹਾਈਵੇ ਜਾਮ ਕਰਨ ਦੀ ਕਾਲ ਦੇਣ ਵਾਲੇ 2 ਨੌਜਵਾਨ ਗ੍ਰਿਫ਼ਤਾਰ


ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਟੀਮ ਨੇ ਅਮਰੀਕਾ 'ਚ ਬੈਠੇ ਗੈਂਗਸਟਰ ਲਵਜੀਤ ਸਿੰਘ ਕੰਗ ਦੇ ਮਡਿਉਲ ਦਾ ਪਰਦਾਫਾਸ਼ ਕੀਤਾ ਸੀ। ਇਸ ਮਡਿਉਲ ਦੇ 6 ਮੈਂਬਰਾਂ ਨੂੰ ਨਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। 


ਇਹ ਵੀ  ਪੜ੍ਹੋ : ਫ਼ਾਜ਼ਿਲਕਾ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸੰਬਧਤ ਇੱਕ ਵਿਅਕਤੀ ਨੂੰ ਕੀਤਾ ਕਾਬੂ


ਇੱਕ ਮੈਂਬਰ ਕਮਲਜੀਤ ਸਿੰਘ ਕੈਮ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਮਨਪ੍ਰੀਤ ਸਿੰਘ ਮਨੀ ਲਵਜੀਤ ਕੰਗ ਦੇ ਸੰਪਰਕ 'ਚ ਹੈ ਅਤੇ ਦੇਰ ਰਾਤ 2 ਵਜੇ ਤੋਂ ਸਵੇਰ 5 ਵਜੇ ਦੇ ਦਰਮਿਆਨ ਐਕਟਿਵ ਰਹਿ ਕੇ ਨਜਾਇਜ ਹਥਿਆਰ ਸਪਲਾਈ ਕਰਦਾ ਹੈ। ਇਸ ਉਪਰੰਤ ਮਨਪ੍ਰੀਤ ਮਨੀ ਨੂੰ ਮਾਮਲੇ 'ਚ ਨਾਮਜਦ ਕਰਕੇ ਉਸਨੂੰ 3 ਨਜਾਇਜ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। 
 

ਐਸਐਸਪੀ ਨੇ ਦੱਸਿਆ ਕਿ ਮਨਪ੍ਰੀਤ ਮਨੀ ਖਿਲਾਫ ਰਾਜਸਥਾਨ ਦੇ ਜਿਲ੍ਹਾ ਜੈਪੁਰ ਦੇ ਥਾਣਾ ਰਿੰਗਸ ਅਤੇ ਦਿੱਲੀ ਦੇ ਥਾਣਾ ਜਨਕਪੁਰੀ ਵਿਖੇ ਵੀ ਨਜਾਇਜ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ। ਖੰਨਾ ਪੁਲਸ ਨੇ ਹੁਣ ਤੱਕ ਇਸ ਮਾਮਲੇ 'ਚ ਕੁੱਲ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 16 ਨਜਾਇਜ ਹਥਿਆਰ, 16 ਮੈਗਜੀਨ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਹਨ। ਮੁੱਖ ਦੋਸ਼ੀ ਲਵਜੀਤ ਸਿੰਘ ਕੰਗ ਖਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।