ਫਤਿਹਾਬਾਦ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਦੋ ਹੋਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦਿੱਲੀ ਕ੍ਰਾਈਮ ਬ੍ਰਾਂਚ ਨੇ ਫਤਿਹਾਬਾਦ ਦੇ ਪਿੰਡ ਕੁੱਕੜਵਾਲੀ ਤੋਂ ਵਿਕਰਮ ਤੇ ਖੇਰਾਤੀ ਖੇੜਾ ਤੋਂ ਕਾਲਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।


ਪੁਲਿਸ ਸੂਤਰਾਂ ਮੁਤਾਬਕ ਪਵਨ ਗੁੱਜਰ, ਵਿਕਰਮ ਗੁੱਜਰ ਤੇ ਕਾਲਾ ਗੁੱਜਰ ਜਿਸ ਹੋਟਲ ਵਿੱਚ ਠਹਿਰੇ ਸੀ, ਉਸ ਹੋਟਲ ਵਿੱਚ ਵਿਕਰਮ ਤੇ ਕਾਲਾ ਦੀ ਭਾਈਵਾਲੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਫਤਿਹਾਬਾਦ ਦੇ 6 ਲੋਕ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ।


ਮੂਸੇਵਾਲਾ ਦਾ ਗੀਤ ਨੰਬਰ 1 `ਤੇ ਕਰ ਰਿਹਾ ਟਰੈਂਡ


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ ਵੀਰਵਾਰ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 18 ਘੰਟਿਆਂ `ਚ ਹੀ 14 ਮਿਲੀਅਨ ਯਾਨੀ ਡੇਢ ਕਰੋੜ ਦੇ ਕਰੀਬ ਲੋਕਾਂ ਨੇ ਦੇਖਿਆ ਹੈ। ਇਸ ਦੇ ਨਾਲ ਹੀ ਇਹ ਗੀਤ ਯੂਟਿਊਬ `ਤੇ ਨੰਬਰ ਇੱਕ ਤੇ ਟਰੈਂਡ ਕਰ ਰਿਹਾ ਹੈ। 


SYL ਨੇ ਬਣਾਏ ਕਈ ਰਿਕਾਰਡ
ਇਸ ਗੀਤ ਨੇ ਰਿਲੀਜ਼ ਹੁੰਦੇ ਸਾਰ ਕਈ ਰਿਕਾਰਡ ਬਣਾਏ ਹਨ। ਇਹ ਕੋਈ ਪਹਿਲਾ ਪੰਜਾਬੀ ਗੀਤ ਹੈ, ਜਿਸ ਨੂੰ ਰਿਲੀਜ਼ ਹੋਣ ਦੇ ਅੱਧੇ ਘੰਟੇ ਬਾਅਦ ਹੀ 1 ਮਿਲੀਅਨ ਯਾਨਿ 10 ਲੱਖ ਲੋਕਾਂ ਨੇ ਦੇਖਿਆ ਸੀ। ਇਸ ਦੇ ਨਾਲ ਹੀ ਇਹ ਕੁੱਝ ਹੀ ਘੰਟਿਆਂ `ਚ 1 ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਵੀ ਪਹਿਲਾ ਪੰਜਾਬੀ ਗੀਤ ਹੈ।


ਕੀ ਗੀਤ ਸੁਪਰਹਿੱਟ ਹੋਣ ਦਾ ਕਾਰਨ?
ਦਰਅਸਲ, ਸਿੱਧੂ ਦੇ ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੁਪਰਹਿੱਟ ਬਣਨ ਦੀ ਵਜ੍ਹਾ ਇਹ  ਵੀ ਹੈ ਕਿ ਇੱਕ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਗੀਤ ਹੈ। ਦੂਜਾ ਕਾਰਨ ਇਹ ਕਿ ਇਸ ਗੀਤ ਦੀ ਸਿੱਧੂ ਦੇ ਫ਼ੈਨਜ਼ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਤੀਜਾ ਕਾਰਨ ਇਹ ਹੈ ਕਿ ਆਪਣੇ ਚਹੇਤੇ ਸੁਪਰਸਟਾਰ ਦੀ ਆਵਾਜ਼ ਸੁਣ ਕੇ ਫ਼ੈਨਜ਼ ਹੀ ਨਹੀਂ ਬਲਕਿ ਹੋਰ ਲੋਕ ਵੀ ਕਾਫ਼ੀ ਇਮੋਸ਼ਨਲ ਹੋ ਰਹੇ ਹਨ।